Tuesday, April 21, 2026

ਮਾਮਲਾ ਰੇਲਵੇ ਫਾਟਕ ਬੰਦ ਕਰਨ ਦਾ- ਪਿੰਡ ਬਹਿਮਣ ਦੀਵਾਨਾ ਵਾਸੀਆਂ ਵਲੋਂ ਰੇਲ ਲਾਈਨ `ਤੇ ਧਰਨਾ

ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ-ਸ੍ਰੀ ਗੰਗਾਨਗਰ ਰੇਲਵੇ ਲਾਈਨ `ਤੇ ਬਣੇ ਰੇਲਵੇ ਫਾਟਕ ਨੂੰ ਰੇਲਵੇ ਵਿਭਾਗ ਵਲੋਂ ਬੰਦ PPN2509201804ਕਰਨ ਦੇ ਵਿਰੋਧ ਵਿੱਚ ਅੱਜ ਸਵੇਰੇ ਪਿੰਡ ਬਹਿਮਣ ਦੀਵਾਨਾ ਪਿੰਡ ਦੇ ਸੈਕੜੇ ਲੋਕਾਂ ਵੱਲੋਂ ਰੇਲਵੇ ਲਾਈਨ ਵਿਚਕਾਰ ਬੈਠ ਕੇ ਰੋਸ ਪ੍ਰਦਰਸ਼ਨ ਕਰਕੇ ਉਕਤ ਫਾਟਕ ਨੂੰ ਖੋਲ੍ਹਣ ਦੀ ਮੰਗ ਕੀਤੀ।ਇਸ ਸਬੰਧੀ ਪਿੰਡ ਵਾਸੀ ਬਲਦੇਵ ਸਿੰਘ ਨੰਬਰਦਾਰ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਬਹਿਮਣ ਦੀਵਾਨਾ ਸਰਕਾਰੀ ਸਕੂਲ ਦੇ ਗੇਟ ਤੋਂ ਬਠਿੰਡਾ-ਮਲੋਟ ਮੁੱਖ ਸੜਕ ਨੂੰ ਮਿਲਾਉਂਦੀ ਇਸ ਸੜਕ ਉਪਰ ਰੇਲਵੇ ਫਾਟਕ ਨੰ:ਸੀ-9/2 ਈ ਬਣਿਆ ਹੋਇਆ ਹੈ ਅਤੇ ਇਸ ਫਾਟਕ ਜ਼ਰੀਏ ਲੋਕ ਕਾਟਨ ਫੈਕਟਰੀ, ਕਾਲਜ ਤੇ ਸਕੂਲਾਂ ਨਾਲ ਜੁੜਦੇ ਹਨ, ਪਰ ਪਿਛਲੇ ਹਫਤੇ ਰੇਲਵੇ ਵਿਭਾਗ ਨੇ ਇਸ ਫਾਟਕ ਦੇ ਦੋਨੇ ਪਾਸੇ ਲੋਹੇ ਦੇ ਗਾਡਰ ਲਾ ਕੇ ਇਸ ਨੂੰ ਪੱਕੇ ਤੌਰ `ਤੇ ਬੰਦ ਕਰ ਦਿੱਤਾ ਹੈ।ਉਨਾਂ ਰੇਲਵੇ ਵਿਭਾਗ ਅਤੇ ਡੀ.ਸੀ ਬਠਿੰਡਾ ਨੂੰ ਫਾਟਕ ਖੋਹਲਣ ਲਈ ਬੇਨਤੀ ਕੀਤੀ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸਾਸ਼ਨ ਅਤੇ ਰੇਲਵੇ ਵਿਭਾਗ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਉਹ ਅਣਮਿਥੇ ਸਮੇਂ ਲਈ ਰੇਲਵੇ ਦਾ ਚੱਕਾ ਜਾਮ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਰੇਲਵੇ ਬੋਰਡ ਅੰਬਾਲਾ ਦੇ ਮੈਂਬਰ ਵਿਜੇ ਕੁਮਾਰ ਬਠਿੰਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਸਮੱਸਿਆ ਨੂੰ ਜਲਦ ਹੱਲ ਕਰਾਉਣ ਦਾ ਭਰੋਸਾ ਦਿੱਤਾ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply