ਬਟਾਲਾ, 23 ਅਗਸਤ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੀ ਇੱਕ ਜਰੂਰੀ ਮੀਟਿੰਗ ਅੱਜ ਹਕੀਕਤ ਰਾਏ ਦੀ ਸਮਾਧ ਬਟਾਲਾ ਵਿਖੇ ਆਯੋਜਤ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾ ਉਪ ਪ੍ਰਧਾਂਨ ਬਲਦੇਵ ਸਿੰਘ ਬੁਟਰ ਤੇ ਜਿਲਾ ਪ੍ਰਧਾਨ ਕੁਲਵਿੰਦਰ ਸਿੰਘ ਸਿਧੂ ਦੀ ਪ੍ਰਧਾਂਨਗੀ ਹੇਠ ਹੋਈ ਮੀਟਿੰਗ ਦੋਰਾਨ ਮਾਸਟਰ ਕੇਡਰ ਨੂੰ ਆ ਰਹੀਆਂ ਮੁਸਕਿਲਾਂ ਤੇ ਭਵਿੱਖ ਕੀਤੀ ਜਾ ਸੰਘਰਸ਼ ਦੀ ਰਣਨੀਤੀ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ।ਮਾਸਟਰ ਕੇਡਰ ਦੀਆਂ ਲੰਬੇ ਸਮੇ ਤੋ ਲੈਕਚਰਾਰ ਤੇ ਮੁਖਅਧਿਆਪਕਾਂ ਦੀਆਂ ਤਰੱਕੀਆਂ ਨਾ ਕੀਤੇ ਜਾਣ ਦਾ ਯੂਨੀਅਨ ਵੱਲੋ ਗੰਭੀਰ ਨੋਟਿਸ ਲੈਦਿਆਂ ਕਿਹਾ ਕਿ ਮਾਸਟਰ ਕੇਡਰ ਬਿੰਨਾ ਤਰੱਕੀ ਪ੍ਰਾਪਤ ਕੀਤੇ ਹੀ ਰਿਟਾਇਰ ਹੋਈ ਜਾ ਰਿਹਾ ਹੈ, ਜਦ ਕਿ ਪੰਜਾਬ ਦੇੇ ਸਕੂਲਾ ਵਿਚ ਹਜ਼ਾਰਾਂ ਹੀ ਅਸਾਮੀਆਂ ਮੁਖ ਅਧਿਆਪਕਾ ਤੇ ਲੈਕਚਰਾਰਾਂ ਦੀਆਂ ਖਾਲੀ ਪਈਆਂ ਹਨ ਤੇ ਲਗਾਤਾਰ ਖਾਲੀ ਹੋਈ ਜਾ ਰਹੀਆਂ ਹਨ।ਏ ਸੀ ਪੀ ਕੇਸਾ ਦੇ ਸਬੰਧ ਵਿਚ ਉਚ ਅਧਿਕਾਰੀਆਂ ਨੂੰ ਤਾ ਅਗਲੇ ਗ੍ਰੇਡਾ ਦਾ ਲਾਭ ਦਿਤਾ ਜਾ ਰਿਹਾ ਹੈ ਪਰ ਮਾਸਟਰ ਕੇਡਰ ਨੂੰ ਅਗਲੇ ਗ੍ਰੇਡ ਫਿਟ ਨਾ ਕਰਨ ਦਾ ਵਿਰੋਧ ਕੀਤਾ ਗਿਆ । ਮਾਸਟਰ ਕੇਡਰ ਦੇ ਪ੍ਰਧਾਂਨ ਕੁਲਵਿੰਦਰ ਸਿੰਘ ਸਿਧੂ ਨੇ ਦੱਸਿਆ ਕਿ ਯੂਨੀਅਨ ਦੀ ਇਕ ਜਰੂਰੀ ਮੀਟਿੰਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਤੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਜਾ ਰਹੀ ਹੈ।ਜਿਸ ਵਿਚ ਯੂਨੀਅਨ ਦੀਆਂ ਅਹਿਮ ਮੰਗਾ ਖਾਸ ਕਰਕੇ ਸਿਖਿਆ ਨੀਤੀ 2003 ਅਤੇ ਸਿਖਿਆ ਅਧ੍ਹਿਕਾਰ ਕਾਨੂੰਨ 2009 ੂੰਨੂੂੰ ਸਹੀ ਅਰਥਾ ਵਿਚ ਲਾਗੂ ਕੀਤੇ ਜਾਣ ਦੀ ਮੰਗ ਉਠਾਈ ਜਾਵੇਗੀ।ਕਰਮਚਾਰੀਆਂ ਦੀਆਂ ਤਨਖਾਹਾਂ ਦਾ ਬਜ਼ਟ ਤੇ ਪਾਵਰਾਂ ਸਾਰੇ ਸਾਲ ਦੀਆਂ ਜਾਰੀ ਕਰਨ, ਏ ਸੀ ਪੀ ਕੇਸਾਂ ਅਧੀਨ ਕਰਮਚਾਰੀਆਂ ਨੂੰ ਅਗਲੇ ਗ੍ਰੇਡਾਂ ਵਿਚ ਫਿਟ ਕਰਨ ਦੀ ਮੰਗ ਸਿਖਿਆ ਮੰਤਰੀ ਅੱਗੇ ਉਠਾਈ ਜਾਵੇਗੀ। ਬਟਾਲਾ ਵਿਖੇ ਕੀਤੀ ਅੱਜ ਦੀ ਮੀਟਿੰਗ ਵਿਚ ਦਲਵਿੰਦਰਜੀਤ ਸਿੰਘ ਗਿੱਲ ਫਾਊਡਰ ਮੈਬਰ, ਸਮਸੇਰ ਸਿੰਘ ਕਾਹਲੋ, ਗੁਰਮੀਤ ਸਿੰਘ ਵਿਤ ਸਕੱਤਰ, ਨਰਿੰਦਰ ਸਿੰਘ, ਪ੍ਰੇਮਪਾਲ ਸਿੰਘ, ਰਜਿੰਦਰ ਸ਼ਰਮਾ, ਵਿਨੋਦ ਕੁਮਾਰ, ਨਿਰਮਲ ਸਿੰਘ ਰਿਆੜ, ਕਰਮਚੰਦ ਸੱਭਰਵਾਲ,ਜਗਦੀਪ ਸਿੰਘ ,ਜ਼ਸਬੀਰ ਸਿੰਘ ਔਲਖ, ਹਰਜੀਤ ਸਿੰਘ ਧਾਮੀ, ਨਰਿੰਦਰ ਸਿੰਘ ਬਿਸਟ, ਨਰਿੰਦਰ ਸਿਘ ਚੀਮਾਂ, ਮੁਖਵਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਮਾਸਟਰ ਕੇਡਰ ਦੇ ਸਰਗਰਮ ਸਾਥੀ ਹਾਜ਼ਰ ਸਨ।
Check Also
ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ
ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …