ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਮਾਲਵਾ ਕਾਲਜ ਵਿਖੇ ਹੀਲਿੰਗ ਸੋਅਲ ਸੁਸਾਇਟੀ ਵਲੋਂ ਨੈਤਿਕ ਸਿਖਿਆ ਅਤੇ ਸ਼ਖਸੀਅਤ
ਉਸਾਰੀ ਦੇ ਵਿਸ਼ੇ `ਤੇ ਇਕ ਰੋਜ਼ਾ ਸੈਮੀਨਾਰ ਵਿੱਚ ਸਤਨਾਮ ਸਿੰਘ ਸੋਹਲਪੁਰੀ ਅਤੇ ਕੁਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕਰਦਿਆਂ ਸਤਨਾਮ ਸਿੰਘ ਸੋਹਲਪੁਰੀ ਨੇ ਸ਼ਖਸੀਅਤ ਉਸਾਰੀ ਦੀ ਮਹੱਤਤਾ ਅਤੇ ਵਿਦਿਆਰਥੀਆਂ ਨਾਲ ਸ਼ਖਸੀਅਤ ਉਸਾਰੀ ਦੇ ਜ਼ਰੂਰੀ ਨੁਕਤੇ ਸਾਂਝੇ ਕੀਤੇ।ਪ੍ਰਿੰਸੀਪਲ ਡਾ: ਬੀ.ਕੇ ਗਰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਅਤੇ ਸ਼ਖਸੀਅਤ ਉਸਾਰੀ ਸੰਬੰਧੀ ਜਾਣਕਾਰੀ ਦੇਣ ਦੀ ਬਹੁਤ ਵੱਡੀ ਲੋੜ ਹੈ।ਉਨਾਂ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣ ਕੇ ਰਾਸ਼ਟਰ ਨਿਰਮਾਣ `ਚ ਆਪਣਾ ਰੋਲ ਅਦਾ ਕਰਨ ਦੀ ਅਪੀਲ ਕੀਤੀ।ਇਸ ਸਮੇਂ ਸਤਨਾਮ ਸਿੰਘ ਸੋਹਲਪੁਰੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media