ਦਿੱਲੀ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨੇ ਪਾਕਯੋਂਗ ਹਵਾਈ ਅੱਡੇ ਦਾ ਉਦਘਾਟਨ ਕੀਤਾ, ਏਅਰ ਕਨੈਕਟੀਵਿਟੀ ਸਿਕਮ ਪਹੁੰਚੀ ਪ੍ਰਧਾਨ
ਮੰਤਰੀ, ਨਰੇਂਦਰ ਮੋਦੀ ਨੇ ਅੱਜ ਸਿਕਮ ਵਿੱਚ ਪਾਕਯੋਂਗ ਹਵਾਈ ਅੱਡੇ ਦਾ ਉਦਘਾਟਨ ਕੀਤਾ।ਇਹ ਹਿਮਾਲਿਆਈ ਸਟੇਟ ਦਾ ਪਹਿਲਾ ਅਤੇ ਦੇਸ਼ ਦਾ 100ਵਾਂ ਹਵਾਈ ਅੱਡਾ ਹੈ।
ਇਥੇ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਦਿਨ ਨੂੰ ਸਿਕਮ ਵਾਸਤੇ ਇਤਿਹਾਸਕ ਅਤੇ ਭਾਰਤ ਵਾਸਤੇ ਮਹੱਤਵਪੂਰਨ ਦੱਸਿਆ।ਉਨ੍ਹਾਂ ਕਿਹਾ ਪਾਕਯੋਂਗ ਹਵਾਈ ਅੱਡੇ ਨਾਲ ਦੇਸ਼ ਨੇ ਹਵਾਈ ਅੱਡਿਆਂ ਦੀ ਸੈਂਚਰੀ ਬਣਾਈ ਹੈ।ਪ੍ਰਧਾਨ ਮੰਤਰੀ ਨੇ ਸਿਕਮ ਤੋਂ ਯੁਵਾ ਕ੍ਰਿਕਟਰ ਨਿਲੇਸ਼ ਲਮੀਚਾਨੇ ਦਾ ਵੀ ਜ਼ਿਕਰ ਕੀਤਾ, ਜੋ ਵਿਜੈ ਹਜ਼ਾਰੇ ਟਰਾਫੀ ਵਿੱਚ ਸੈਂਚਰੀ ਬਣਾਉਣ ਵਾਲੇ ਰਾਜ ਦੇ ਪਹਿਲੇ ਕ੍ਰਿਕਟਰ ਬਣੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਯੋਂਗ ਹਵਾਈ ਅੱਡਾ ਸਿੱਕਮ ਨਾਲ ਕਨੈਕਟੀਵਿਟੀ ਬਹੁਤ ਅਸਾਨ ਕਰ ਦੇਵੇਗਾ।ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ, ਕਿ ਇਹ ਜਨ ਸਧਾਰਨ ਲਈ ਉਪਯੋਗੀ ਹੈ, ਇਹ ਹਵਾਈ ਅੱਡਾ ਉਡਾਨ ਯੋਜਨਾ ਦਾ ਹਿੱਸਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਉਤਰ ਪੂਰਬੀ ਖੇਤਰ ਵਿੱਚ, ਤੇਜ਼ ਦਰ ਨਾਲ ਬੁਨਿਆਦੀ ਢਾਂਚੇ ਅਤੇ ਭਾਵਨਾਤਮਕ ਕਨੈਕਟੀਵਿਟੀ, ਦੋਹਾਂ ਨੂੰ ਵਧਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਸਮੀਖਿਆ ਲਈ, ਉਨ੍ਹਾਂ ਨੇ ਖ਼ੁਦ ਕਈ ਵਾਰ ਉਤਰ ਪੂਰਬੀ ਰਾਜਾਂ ਦਾ ਦੌਰਾ ਕੀਤਾ ਹੈ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਵੀ ਨਿਯਮਤ ਰੂਪ `ਚ ਇਸ ਇਲਾਕੇ ਦਾ ਦੌਰਾ ਕਰਦੇ ਹਨ।ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਜ਼ਮੀਨ ‘ਤੇ ਦਿਸਦੇ ਹਨ।ਉਨ੍ਹਾਂ ਨੇ ਵਧੀ ਹੋਈ ਏਅਰ ਅਤੇ ਰੇਲ ਕਨੈਕਟੀਵਿਟੀ, ਬਿਹਤਰ ਸੜਕਾਂ, ਵੱਡੇ ਪੁਲਾਂ ਆਦਿ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ 100 ਹਵਾਈ ਅੱਡਿਆਂ ‘ਚੋਂ 35 ਪਿਛਲੇ ਚਾਰ ਸਾਲਾਂ ਵਿੱਚ ਸੰਚਾਲਿਤ ਕੀਤੇ ਗਏ ਹਨ।ਪ੍ਰਧਾਨ ਮੰਤਰੀ ਨੇ ਜੈਵਿਕ ਖੇਤੀ ਵਿੱਚ ਸਿੱਕਮ ਦੀ ਪ੍ਰਗਤੀ ਦਾ ਜ਼ਿਕਰ ਕੀਤਾ।ਉਨ੍ਹਾਂ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਨੇ ‘ਉਤਰ ਪੂਰਬੀ ਖੇਤਰ ਲਈ ਮਿਸ਼ਨ ਜੈਵਿਕ ਕੀਮਤ ਵਿਕਾਸ’ ਸ਼ੁਰੂ ਕੀਤਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media