Tuesday, May 12, 2026

ਖ਼ਾਲਸਾ ਕਾਲਜ ਵਿਖੇ 7 ਰੋਜ਼ਾ ’ਅੰਮ੍ਰਿਤਸਰ ਪੁਸਤਕ ਪ੍ਰਦਰਸ਼ਨੀ’ ਦਾ ਸ਼ਾਨਦਾਰ ਆਗਾਜ

ਅੰਮ੍ਰਿਤਸਰ, 25 ਸਤੰਬਰ (    ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨੈਸ਼ਨਲ ਬੁੱਕ ਟਰੱਸਟ ਦਿੱਲੀ ਵੱਲੋਂ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਲਗਾਈ ਗਈ PPN25092018267 ਰੋਜ਼ਾ ‘ਅੰਮ੍ਰਿਤਸਰ ਪੁਸਤਕ ਪ੍ਰਦਰਸ਼ਨੀ’ ਦਾ ਉਦਘਾਟਨ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਕੀਤਾ ਗਿਆ।ਕਾਲਜ ਦੀ ਮੇਨ ਲਾਇਬ੍ਰੇਰੀ ਦੇ ਹਾਲ ’ਚ ਲਗਾਈ ਗਈ ਇਸ ਪ੍ਰਦਰਸ਼ਨੀ ’ਚ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾ ਦੀਆਂ ਇਕ ਲੱਖ ਦੇ ਕਰੀਬ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬੱਚਿਆਂ ’ਚ ਗਿਆਨ ਤੇ ਸਾਹਿਤ ਦੀ ਰੁਚੀ ਪੈਦਾ ਕਰਨ ਲਈ ਹਜ਼ਾਰਾਂ ਹੋਰ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਹਨ।
    ਡਾ. ਮਹਿਲ ਸਿੰਘ ਨੇ ਇਸ ਸਮੇਂ ਕਿਹਾ ਕਿ ਪੁਸਤਕਾਂ ਪੜ੍ਹਨ ਨਾਲ ਮਨੁੱਖ ਦੀ ਕਾਬਲੀਅਤ ’ਚ ਵਾਧਾ ਹੁੰਦਾ ਹੈ। ਹਰੇਕ ਮਨੁੱਖ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ।ਪੁਸਤਕਾਂ ਬੇਹਤਰੀਨ ਮਨੁੱਖ ਦਾ ਨਿਰਮਾਣ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾਂ ਯਤਨ ਰਿਹਾ ਹੈ ਕਿ ਲੋਕਾਂ ਤੱਕ ਵੱਧ ਤੋਂ ਵੱਧ ਗਿਆਨ, ਸਾਹਿਤ ਜਾਂ ਪੁਸਤਕਾਂ ਪਹੁੰਚ ਸਕਣ।
    ਨੈਸ਼ਨਲ ਟਰੱਸਟ ਵੱਲੋ ਪੁਸਤਕ ਪ੍ਰਦਰਸ਼ਨੀ ਇੰਚਾਰਜ ਦਿਨੇਸ਼ ਕੁਮਾਰ ਨੇ ਕਿਹਾ ਕਿ ਸਮੁੱਚੀਆਂ ਕਿਤਾਬਾਂ ’ਤੇ 10% ਦੀ ਛੋਟ ਦਿੱਤੀ ਜਾ ਰਹੀ ਹੈ ਅਤੇ ਇਹ ਪ੍ਰਦਰਸ਼ਨੀ 30 ਸਤੰਬਰ ਤੱਕ ਚਲੇਗੀ।ਇਸ ਦਾ ਸਮਾਂ ਸਵੇਰੇ 10:00 ਤੋਂ ਸ਼ਾਮੀ 7:00 ਵਜੇ ਤੱਕ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਇਸ ਦਾ ਲਾਭ ਲੈ ਸਕਣ।
    ਇਸ ਪ੍ਰਦਰਸ਼ਨੀ ਦੌਰਾਨ 28 ਸਤੰਬਰ ਨੂੰ ‘ਪੁਸਤਕਾਂ ਦੀ ਮਹੱਤਵ’ ਸਬੰਧੀ ਇਕ ਸੈਮੀਨਾਰ ਤੇ ਪੁਸਤਕ ਰਿਲੀਜ਼ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ। ਇਸ ਉਦਘਾਟਨੀ ਮੌਕੇ ਸੁਖਦੇਵ ਸਿੰਘ ਲਾਇਬ੍ਰੇਰੀਅਨ, ਡਾ.ਹਰਵਿੰਦਰ ਕੌਰ, ਡਾ. ਜਸਜੀਤ ਕੌਰ ਰੰਧਾਵਾ, ਪ੍ਰੋ. ਨਵਨੀਨ ਕੌਰ ਬਾਵਾ, ਪ੍ਰੋ. ਜਸਪ੍ਰੀਤ ਕੌਰ, ਡਾ.ਨਸਤਿੰਦਰ ਕੌਰ, ਡਾ. ਜੇ.ਐਸ ਅਰੋੜਾ, ਡਾ. ਦਲਜੀਤ ਸਿੰਘ, ਡਾ. ਐਮ.ਐਸ.  ਬੱਤਰਾ, ਡਾ. ਤਮਿੰਦਰ ਸਿੰਘ ਭਾਟੀਆ, ਡਾ. ਦਵਿੰਦਰ ਕੌਰ, ਪੋ. ਮਨਵੀਰ ਸਿੰਘ ਆਦਿ ਹਾਜ਼ਰ ਸਨ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜਿਆਂ ‘ਚ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਵਿੱਚ ਅਵਲ

ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਤਹਿਤ …

Leave a Reply