Wednesday, May 27, 2026

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਯੂਨੀਵਰਸਿਟੀ ਵਿਖੇ ਲੱਗਾ ਫ੍ਰੀ ਆਯੂਰਵੈਦਿਕ ਕੈਂਪ

ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੂਰਵੈਦਿਕ ਵਿਭਾਗ ਅੰਮ੍ਰਿਤਸਰ ਅਤੇ ਸਿਹਤ ਕੇਂਦਰ ਗੁਰੂ PPN2909201809ਨਾਨਕ ਦੇਵ ਯੂਨੀਵਰਸਿਟੀ ਵਲੋਂ ਸਾਂਝੇ ਤੌਰ `ਤੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਫ੍ਰੀ ਆਯੂਰਵੈਦਿਕ ਮੈਡੀਕਲ ਕੈਂਪ ਅਤੇ ਯੋਗ ਕੈਂਪ ਲਗਾਇਆ ਗਿਆ।ਇਹ ਕੈਂਪ ਡਾ. ਆਤਮਜੀਤ ਸਿੰਘ ਬਸਰਾ ਜਿਲ੍ਹਾ ਆਯੁਰਵੈਦਿਕ ਅਫਸਰ ਅੰਮ੍ਰਿਤਸਰ ਅਤੇ ਡਾ. ਸੁਨੀਲ ਗੁਪਤਾ ਇੰਚਾਰਜ ਅਤੇ ਮੈਡੀਕਲ ਸੁਪਰਡੈਂਟ ਸਿਹਤ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਵਿੱਚ ਆਯੂਰਵੈਦਿਕ ਵਿਭਾਗ ਦੇ ਮਾਹਿਰ ਡਾਕਟਰਾਂ ਨੇ ਰੋਗੀਆਂ ਦਾ ਫ੍ਰੀ ਚੈਕਅੱਪ ਕੀਤਾ ਅਤੇ ਉਨ੍ਹਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ।ਇਸ ਕੈਂਪ ਵਿੱਚ ਕੁੱਲ 320 ਮਰੀਜਾਂ ਦਾ ਚੈਕਅਪ ਕੀਤਾ ਗਿਆ।ਵਿਭਾਗ ਦੇ ਯੋਗ ਇੰਸਟਰਕੱਟਰਾਂ ਵਲੋਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਕਈ ਯੋਗ ਆਸਨ ਬਾਰੇ ਜਾਣਕਾਰੀ ਦਿੱਤੀ ਗਈ।   
                      ਇਸ ਮੌਕੇ ਤੇ ਡਾ. ਆਤਮਜੀਤ ਸਿੰਘ ਬਸਰਾ ਜਿਲ੍ਹਾ ਆਯੂਰਵੈਦਿਕ ਅਫਸਰ ਨੇ ਦੱਸਿਆ ਕਿ ਆਯੂਰਵੇਦ, ਵਿਸ਼ਵ ਦੀ ਬਹੁਤ ਪੁਰਾਣੀ ਅਤੇ ਕਾਮਯਾਬ ਇਲਾਜ ਪ੍ਰਣਾਲੀ ਹੈ।ਇਸ ਨੂੰ ਆਪਣਾ ਕੇ ਅਸੀ ਕਈ ਤਰ੍ਹਾਂ ਦੇ ਆਮ ਅਤੇ ਕਰੋਨਿਕ ਰੋਗਾਂ ਤੋਂ ਮੁਕਤ ਹੋ ਸਕਦੇ ਹਾਂ।ਉਨ੍ਹਾਂ ਕਿਹਾ ਕਿ ਆਯੂਰਵੈਦਿਕ ਦਵਾਈਆਂ ਬਹੁਤ ਹੀ ਅਸਰਦਾਰ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੰੁਦਾ ਹੈ।ਡਾ. ਬਸਰਾ ਨੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਕਈ ਘਰੇਲੂ ਨੁਕਤੇ ਵੀ ਦੱਸੇ ਅਤੇ ਜੀਵਨ ਵਿੱਚ ਯੋਗ ਨੂੰ ਅਪਨਾਉਣ ਲਈ ਕਿਹਾ।ਉਨ੍ਹਾਂ ਨੇ ਦੱਸਿਆ ਕਿ ਰੋਗ ਦਾ ਸਭ ਤੋਂ ਵੱਡਾ ਕਾਰਨ ਤਨਾਅ ਹੈ ਜਿਸ ਨੂੰ ਅਸੀਂ ਯੋਗ ਰਾਹੀਂ ਦੂਰ ਕਰ ਸਕਦੇ ਹਾਂ।ਉਨ੍ਹਾਂ ਨੇ ਇਸ ਮੌਕੇ ਤੇ ਨਸ਼ਿਆਂ ਦੇ   ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।
                      ਮੈਡੀਕਲ ਕੈਂਪ ਦੌਰਾਨ ਡਾ. ਆਤਮਜੀਤ ਸਿੰਘ ਬਸਰਾ ਜਿਲ੍ਹਾ ਆਯੂਰਵੈਦਿਕ ਅਫਸਰ ਅਤੇ ਡਾ. ਸੁਨੀਲ ਗੁਪਤਾ ਇੰਚਾਰਜ ਅਤੇ ਮੈਡੀਕਲ ਸੁਪਰਡੈਂਟ  ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਮੈਡੀਸਨਲ ਪਲਾਂਟ ਜਿਵੇ ਕਿ ਗੁਗਲ, ਲਾਜਵੰਤੀ, ਬਿਲ, ਔਲਾ, ਸੁਹਾਜਨ, ਚੰਦਨ, ਅਰਜੁਨ, ਬਹੇੜਾ, ਤੁਲਸੀ ਆਦਿ ਵੀ ਲਗਾਏ ਅਤੇ ਇਹਨਾਂ ਮੈਡੀਸਨਲ ਪਲਾਟਸ ਦੇ ਲਾਭ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਵੀ ਦਿੱਤੀ।ਇਸ ਕੈਂਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ.ਪਵਨ ਸ਼ਰਮਾ, ਡਾ. ਹਰਪ੍ਰੀਤ ਕੌਰ ਨੇ ਹਿੱਸਾ ਲਿਆ।ਆਯੂਰਵੈਦਿਕ ਵਿਭਾਗ ਵਲੋਂ ਡਾ. ਦਿਨੇਸ਼ ਕੁਮਾਰ, ਡਾ. ਸੁਰਿੰਦਰਪਾਲ ਸਿੰਘ, ਡਾ. ਕੁਲਦੀਪ ਸਿੰਘ, ਡਾ. ਸਿਮਰਨਪ੍ਰੀਤ ਕੌਰ ਨੇ ਮਰੀਜਾਂ ਦਾ ਚੈੱਕਅੱਪ ਕੀਤਾ ਅਤੇ ਵਿਭਾਗ ਦੇ ਯੋਗ ਇੰਸਟਰੱਕਟਰਜ਼ ਡਾ. ਵਿਵੇਕ ਸ਼ੋਰੀ , ਡਾ. ਰਣਧੀਰ ਸਿੰਘ ਅਤੇ ਡਾ. ਸੰਦੀਪ ਕੌਰ ਨੇ ਯੋਗ ਆਸਨ ਕਰਵਾਏ। ਇਸ ਮੌਕੇ ਆਯੂਰਵੈਦਿਕ ਫਾਰਮਾਸਿਸਟਾਂ ਅਤੇ  ਸਟਾਫ ਨੇ ਮੈਡੀਕਲ ਕੈਂਪ ਵਿੱਚ ਹਿੱਸਾ ਲਿਆ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply