Wednesday, June 17, 2026

ਪੰਜਾਬ ਸਰਕਾਰ ਨੰਬਰਦਾਰਾਂ ਨੂੰ ਮੁਫ਼ਤ ਮੈਡੀਕਲ ਸੇਵਾ ਦੀ ਸਹੂਲਤ ਦੇਵੇ – ਹਰਬੰਸਪੁਰਾ

ਪਿਛਲੇ 4 ਮਹੀਨੇ ਦਾ ਬਕਾਇਆ ਮਾਣਭੱਤਾ ਜਲਦੀ ਦਿੱਤੇ ਜਾਣ ਦੀ ਕੀਤੀ ਮੰਗ
ਸਮਰਾਲਾ, 29 ਸਤੰਬਰ (ਪੰਜਾਬ ਪੋਸਟ- ਕੰਗ) – ਅੱਜ ਨੰਬਰਦਾਰ ਐਸੋਸੀਏਸ਼ਨ (ਰਜਿ: 253) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਰਮੁੱਖ ਸਿੰਘ PPN2909201811ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਨੰਬਰਦਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ ਅਤੇ ਮੀਟਿੰਗ ਵਿੱਚ ਪੇਸ਼ ਕੀਤੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।ਸਭ ਤੋਂ ਪਹਿਲੇ ਮਤੇ ਵਿੱਚ ਪੰਜਾਬ ਅੰਦਰ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਜਲਦੀ ਤੋਂ ਜਲਦੀ ਕੀਤਾ ਜਾਵੇ, ਤਾਂ ਜੋ ਨੰਬਰਦਾਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ ਅਤੇ ਨੰਬਰਦਾਰਾਂ ਲਈ ਟੋਲ ਟੈਕਸ ਫਰੀ ਕੀਤਾ ਜਾਵੇ।ਇੱਕ ਹੋਰ ਮੰਗ ਵਿੱਚ ਕਿਹਾ ਕਿ ਪੰਜਾਬ ਦੇ ਨੰਬਰਦਾਰਾਂ ਦਾ ਪਿੱਛਲੇ ਚਾਰ ਮਹੀਨੇ ਦਾ ਬਕਾਇਆ ਜੋ ਅਜੇ ਤੱਕ ਨਹੀਂ ਮਿਲਿਆ, ਜਲਦੀ ਤੋਂ ਜਲਦੀ ਨੰਬਰਦਾਰਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ ਅਤੇ ਪੰਜਾਬ ਦੇ ਨੰਬਰਦਾਰਾਂ ਨਾਲ ਹੋ ਰਿਹਾ ਵਿਤਕਰਾ ਬੰਦ ਕੀਤਾ ਜਾਵੇ, ਪੰਜਾਬ ਦੇ ਨੰਬਰਦਾਰਾਂ ਦਾ ਮਾਣਭੱਤਾ ਹਰਿਆਣੇ ਦੇ ਨੰਬਰਦਾਰਾਂ ਦੇ ਬਰਾਬਰ ਦਾ ਕੀਤਾ ਜਾਵੇ।ਇੱਕ ਹੋਰ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਨੰਬਰਦਾਰਾਂ ਲਈ ਮੈਡੀਕਲ ਸਹੂਲਤ ਮੁਫਤ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਬਿਮਾਰੀ ਸਮੇਂ ਹਸਪਤਾਲਾਂ ਵਿੱਚ ਆਪਣਾ ਇਲਾਜ ਮੁਫਤ ਕਰਵਾ ਸਕਣ।
                         ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਮੁੱਖ ਸਿੰਘ ਪ੍ਰਧਾਨ, ਪ੍ਰਕਾਸ਼ ਸਿੰਘ ਢੰਡੇ, ਰਣਜੀਤ ਸਿੰਘ ਢਿੱਲਵਾਂ, ਤਰਲੋਕ ਸਿੰਘ ਮੱਲ ਮਾਜਰਾ, ਇਕਬਾਲ ਸਿੰਘ ਬੰਬ, ਜੰਗ ਸਿੰਘ ਭੰਗਲਾਂ, ਸਿਕੰਦਰ ਸਿੰਘ ਲੋਪੋਂ, ਦਲਬਾਰਾ ਸਿੰਘ, ਤੇਜਾ ਸਿਘ ਖੇਹਰਾ, ਤਾਰਾ ਸਿੰਘ ਲੱਲ ਕਲਾਂ, ਅਮਰਜੀਤ ਸਿੰਘ ਸਮਰਾਲਾ, ਦਲਜੀਤ ਸਿੰਘ, ਤਾਰਾ ਸਿੰਘ ਬੌਂਦਲ, ਭੁਪਿੰਦਰ ਸਿੰਘ ਕੋਟਲਾ ਸ਼ਮਸ਼ਪੁਰ, ਮਹਿੰਦਰ ਸਿੰਘ ਖੋਖਰਾਂ, ਦਲੀਪ ਸਿੰਘ ਬਾਲਿਓਂ, ਭੁਪਿੰਦਰ ਸਿੰਘ ਪਪੜੌਦੀ ਆਦਿ ਨੰਬਰਦਾਰ ਹਾਜਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply