Monday, July 27, 2026

ਦੀਵਾਨ ਦੀ ਕਾਰਜ ਸਾਧਕ ਕਮੇਟੀ ਵਲੋਂ 2 ਦਸੰਬਰ ਦੀ ਚੋਣ ਲਈ ਤਿੰਨ ਰਿਟਰਨਿੰਗ ਅਫਸਰ ਨਿਯੁੱਕਤ

ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਅੱਜ ਕਾਰਜ ਸਾਧਕ ਕਮੇਟੀ ਦੀ ਇਕੱਤਰਤਾ PPN0810201802ਹੋਈ, ਜਿਸ ਵਿਚ ਸੁਸਾਇਟੀ ਦੀ ਜਨਰਲ ਚੋਣ ਦੀ ਮਿਤੀ ਨੀਯਤ ਕਰਨ, ਰਿਟਰਨਿੰਗ ਅਫਸਰ ਨਿਯੁੱਕਤ ਕਰਨ ਅਤੇ ਮੈਂਬਰਾਂ਼ ਦੀਆਂ ਸੂਚੀਆਂ ਦੀ ਸੋਧ ਸਬੰਧੀ ਵਿਚਾਰ ਹੋਈ।
                   ਇਕੱਤਰਤਾ ਵਿਚ ਹੋਏ ਫੈਸਲਿਆਂ ਦੇ ਅਧਾਰ `ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ੱ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਜਨਰਲ ਚੋਣ (ਪ੍ਰਧਾਨ, ਦੋ ਮੀਤ ਪ੍ਰਧਾਨ, ਇਕ ਸਥਾਨਕ ਪ੍ਰਧਾਨ ਅਤੇ ਦੋ ਆਨਰੇਰੀ ਸਕੱਤਰ) ਮਿਤੀ 02 ਦਸੰਬਰ 2018 ਦਿਨ ਐਤਵਾਰ ਨੂੰ ਹੋਏਗੀ।ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਜਨਰਲ ਚੋਣ ਕਰਾਉਣ ਲਈਂ ਬਹੁ-ਸੰਮਤੀ ਸਹਿਤ ਤਿੰਨ ਰਿਟਰਨਿੰਗ ਅਫਸਰ ਇਕਬਾਲ ਸਿੰਘ ਲਾਲਪੁਰਾ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਸਵਿੰਦਰ ਸਿੰਘ ਜੀ ਕਥੂਨੰਗਲ ਵੀ ਨਿਯੁੱਕਤ ਕੀਤੇ ਗਏ ਹਨ।
ਆਨਰੇਰੀ ਸਕੱਤਰ ਸਾਹਿਬ ਨੇ ਇਹ ਵੀ ਦਸਿਆ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੈਂਬਰਾਂ ਦੀਆਂ ਸੂਚੀਆਂ ਦੀ ਸੁਚਾਰੂ ਢੰਗ ਨਾਲ ਘੋਖ ਪੜਤਾਲ ਕਰਨ ਲਈ ਕਾਰਜ ਸਾਧਕ ਕਮੇਟੀ ਵੱਲੋਂ ਨਿਯੁੱਕਤ ਕੀਤੇ ਗਏ ਰਿਟਰਨਿੰਗ ਅਫਸਰਾਂ ਵੱਲੋਂ ਜਲਦੀ ਹੀ ਇਕੱਤਰਤਾ ਬੁਲਾਈ ਜਾਏਗੀ ਤਾਂ ਕਿ 2 ਦਸੰਬਰ 2018 ਨੂੰ ਹੋਣ ਵਾਲੀ ਚੋਣ ਪ੍ਰਤੀ ਅਗਲੇਰੀ ਕਾਰਵਾਈ ਆਰੰਭੀ ਜਾ ਸਕੇ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply