ਪਠਾਨਕੋਟ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮੁਨੱਵਰ ਮਸੀਹ ਚੈਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ
ਮਲਿਕਪੁਰ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਜਿਲ੍ਹਾ ਅਧਿਕਾਰੀਆਂ ਅਤੇ ਘੱਟ ਗਿਣਤੀ ਵਰਗ ਦੀਆਂ ਵੱਖ ਵੱਖ ਜੱਥੇਬੰਦਿਆਂ ਦੇ ਨੁਮਾਇੰਦੇ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਸਮੇਂ ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ, ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਪਰਮਪਾਲ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸ਼ਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਸੁਖਦੇਵ ਰਾਜ ਬਲਾਕ ਵਿਕਾਸ ਅਧਿਕਾਰੀ, ਸੁਖਵਿੰਦਰ ਸਿੰਘ ਜਿਲ੍ਹਾ ਭਲਾਈ ਅਫਸ਼ਰ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੋਰਾਨ ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਮੁਨੱਵਰ ਮਸੀਹ ਚੈਅਰਮੈਨ ਨੇ ਦੱਸਿਆ ਕਿ ਪਠਾਨਕੋਟ ਵਿੱਚ ਈਸਾਈ ਭਾਈਚਾਰੇ ਲਈ ਸਾਂਝਾ ਕਬਰਸਤਾਨ ਲਈ, ਕਮਿਊਨਿਟੀ ਹਾਲ ਬਣਾਉਂਣ ਤੇ ਚਰਚਾ ਕੀਤੀ ਗਈ।ਜਿਸ ਵਿੱਚ ਇਹ ਫੈਂਸਲਾ ਕੀਤਾ ਗਿਆ ਕਿ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਡੇਅਰੀਵਾਲ ਵਿਖੇ ਉਪਰੋਕਤ ਦੋ ਕਾਰਜਾਂ ਲਈ ਕਰੀਬ ਤਿੰਨ ਏਕੜ ਜਮੀਨ ਦਾ ਮਤਾ ਪਾਸ ਕਰੇਗਾ।ਇਸ ਤੋਂ ਇਲਾਵਾ ਪਿੰਡ ਸੁੰਦਰਚੱਕ, ਸਰੀਫਚੱਕ, ਕੀੜੀ, ਮੱਲਪੁਰ, ਮੰਗਿਆਲ, ਕਥਲੋਰ, ਤਾਰਾਗੜ੍ਹ, ਰਤਨਗੜ੍ਹ, ਭਟੋਂਆ ਅਤੇ ਨੰਗਲ ਵਿਖੇ ਗੁੱਜਰ ਬਿਰਾਦਰੀ ਅਤੇ ਪਿੰਡ ਹਰਿਆਲ ਬਲਾਕ ਧਾਰਕਲ੍ਹਾ ਵਿੱਚ ਕਬਰਸਤਾਨ ਬਣਾਉਂਣ ਦੀ ਚਰਚਾ ਤੇ ਉਨ੍ਹਾਂ ਕਿਹਾ ਕਿ ਪਿੰਡ ਹਰਿਆਲ ਵਿਖੇ ਜੋ ਬਕਫ ਬੋਰਡ ਦੀ ਜੋ 4 ਕਨਾਲ ਜਮੀਨ ਹੈ ਉਸ ਉਪਰ ਸਾਂਝੇ ਤੋਰ ਤੇ ਕਬਰਸਤਾਨ ਬਣਾਇਆ ਜਾਵੇਗਾ।
ਇਸ ਮੋਕੇ ਸੁਖਵਿੰਦਰ ਸਿੰਘ ਜਿਲ੍ਹਾ ਭਲਾਈ ਅਫਸ਼ਰ ਨੂੰ ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਨੋਡਲ ਅਧਿਕਾਰੀ ਵੀ ਲਗਾਇਆ ਗਿਆ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media