Monday, July 27, 2026

ਵਿਰਾਸਤੀ ਰਸੋਈ ਸੰਮੇਲਨ ਦੀਆਂ ਤਿਆਰੀਆਂ ਵੇਖਣ ਪੁੱਜੇ ਡਿਪਟੀ ਕਮਿਸ਼ਨਰ

ਦੇਸ਼ਾਂ ਦੇ ਖਾਨਸਾਮੇ ਪੇਸ਼ ਕਰਨਗੇ 15 ਦੇਸ਼ਾਂ ਦੇ ਖਾਣਿਆਂ ਦਾ ਸੁਆਦ

PPN1010201819ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ ਪ੍ਰੀਤਮ ਸਿੰਘ) – ਵਿਸ਼ਵ ਪ੍ਰਸਿਧ ਖਾਨਸਾਮਿਆਂ ਦੀ ਅਗਵਾਈ ਹੇਠ ਅੰਮਿ੍ਰਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਚ 12 ਤੋਂ 14 ਅਕਤੂਬਰ ਤੱਕ ਕਰਵਾਏ ਜਾ ਰਹੇ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ ਦੀ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ।ਉਨਾਂ ਦੱਸਿਆ ਕਿ ਅੰਮਿ੍ਰਤਸਰ ਵਿਚ ਹੋਣ ਵਾਲੇ ਆਪਣੀ ਤਰਾਂ ਦੇ ਇਸ ਪਲੇਠੇ ਸੰਮੇਲਨ ਵਿਚ ਅੰਮ੍ਰਿਤਸਰੀ ਖਾਨਸਾਮਿਆਂ ਵੱਲੋਂ ਤਿਆਰ ਕੀਤੇ ਭੋਜਨ ਤੋਂ ਇਲਾਵਾ ਮਾਹਿਰ ਰਸੋਈਆ ਦੁਆਰਾ ਤਿਆਰ ਕੀਤੇ 15 ਦੇ ਕਰੀਬ ਦੇਸ਼ਾਂ ਦੇ ਪਕਵਾਨਾਂ ਦਾ ਸੁਆਦ ਲੈਣ ਦਾ ਮੌਕਾ ਮਿਲੇਗਾ।ਇਸ ਤੋਂ ਇਲਾਵਾ ਵਿਚਾਰ-ਚਰਚਾ ਅਤੇ ਮਾਹਿਰਾਂ ਦੁਆਰਾ ਭੋਜਨ ਕਾਲ ’ਤੇ ਕਲਾਸਾਂ ਦਾ ਦੌਰ ਚੱਲੇਗਾ।ਉਨਾਂ ਦੱਸਿਆ ਕਿ ਇਸ ਮੌਕੇ ਅਰਮੀਨੀਆ, ਕੰਬੋਡੀਆ, ਕੈਨੇਡਾ, ਕਰੋਸ਼ੀਆ, ਚੈਕ ਗਣਰਾਜ, ਐਕਵਾਡੋਰ, ਮਿਸ਼ਰ, ਜਰਮਨੀ, ਘਾਨਾ, ਇੰਡੋਨੇਸ਼ੀਆ, ਇਟਲੀ, ਕੀਨੀਆ, ਮਕਾੳੂ, ਮਲੇਸ਼ੀਆ, ਮਾਲਦੀਵ, ਮਿਆਂਮਾਰ, ਨੇਪਾਲ, ਪੁਰਤਗਾਲ, ਕਤਰ, ਰੋਮਾਨੀਆ, ਸਾਊਦੀ ਅਰਬ, ਸਿੰਘਾਪੁਰ, ਸਪੇਨ, ਸ੍ਰੀਲੰਕਾ, ਸੀਰੀਆ, ਥਾਈਲੈਂਡ, ਤੁਰਕੀ, ਅਮਰੀਕਾ, ਯੁਕਰੇਨ, ਯੂ ਏ ਈ, ਵੀਅਤਨਾਮ ਤੇ ਵੇਲਸ ਆਦਿ ਤੋਂ ਰਸੋਈਏ ਪਹੁੰਚਣਗੇ।ਇਸ ਤੋਂ ਇਲਾਵਾ ਵਿਸ਼ਵ ਸੈਫ ਐਸੋਸੀਏਸ਼ਨ ਦੇ ਚੇਅਰਮੈਨ ਥੋਮਸ ਗੁਗਲਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ।
          ਸੰਘਾ ਨੇ ਦੱਸਿਆ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਇਸ ਸੰਮੇਲਨ ਦੀ ਮਹਿਮਾਨ ਨਿਵਾਜ਼ੀ ਕਰ ਰਿਹਾ ਹੈ।ਉਨਾਂ ਕਿਹਾ ਕਿ ਇਸ ਨਾਲ ਜਿੱਥੇ ਸ਼ਹਿਰ ਦੀ ਸੈਰ ਸਪਾਟਾ ਸਨਅਤ ਨੂੰ ਹੁੰਗਾਰਾ ਮਿਲੇਗਾ, ਉਥੇ ਸਭਿਆਚਾਰਕ ਤੌਰ ’ਤੇ ਇਕ-ਦੂਸਰੇ ਦੇ ਨੇੜੇ ਜਾਣ ਦਾ ਮੌਕਾ ਮਿਲੇਗਾ। ਉਨਾਂ ਦੱਸਿਆ ਕਿ ਅੰਮਿ੍ਰਤਸਰ ਤੋਂ ਮੱਖਣ ਫਿਸ਼, ਕੁਲਚਾ ਲੈਂਡ, ਧਰਮੇ ਦੇ ਛੋਲੇ, ਗਿਆਨੀ ਦੀ ਲੱਸੀ, ਬਿੱਟੂ ਦਾ ਮੀਟ ਵੀ ਇਸ ਭੋਜਨ ਮੇਲੇ ਦਾ ਹਿੱਸਾ ਹੋਣਗੇ।ਉਨਾਂ ਕਿਹਾ ਕਿ ਵਿਸ਼ਵ ਪ੍ਰਸਿਧ ਖਾਨਸਾਮਿਆਂ ਨੂੰ ਵੀ ਅੰਮ੍ਰਿਤਸਰ ਦੀ ਮਹਿਮਾਨ ਨਿਵਾਜ਼ੀ ਤੇ ਪੰਜਾਬੀ ਸੁਆਦ ਆਪਣੇ ਦੇਸ਼ਾਂ ਤੱਕ ਲੈ ਜਾਣ ਦਾ ਮੌਕਾ ਇਹ ਸੰਮੇਲਨ ਦੇਵੇਗਾ।
      ਪ੍ਰਸਿਧ ਰਸੋਈਏ ਮਨਜੀਤ ਗਿੱਲ ਨੇ ਦੱਸਿਆ ਕਿ ਇਤਹਾਸਕ ਕਿਲ੍ਹਾ ਗੋਬਿੰਦਗੜ੍ਹ ਦਾ ਵਿਰਾਸਤੀ ਮਾਹੌਲ ਇਸ ਸੰਮੇਲਨ ਨੂੰ ਚਾਰ ਚੰਨ ਲਾਵੇਗਾ ਅਤੇ ਇੱਥੇ ਹਰੇਕ ਰਸੋਈ ਵਿਚ ਹਰੇਕ ਘੰਟੇ ਇਕੋ ਸਮੇਂ ਦੋ ਰਸੋਈਏ ਆਪਣੀ ਕਲਾ ਨੂੰ ਸਿੱਧੇ ਰੂਪ ਵਿਚ ਮਹਿਮਾਨਾਂ ਨਾਲ ਸਾਂਝੀ ਕਰ ਸਕਣਗੇ।ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਸਿਵਰਾਜ ਸਿੰਘ ਬੱਲ, ਨਿਤੀਸ਼ ਸਿੰਗਲਾ ਜੁਇੰਟ ਕਮਿਸ਼ਨਰ, ਸੈਫ ਅਨਿਲ ਗਰੋਵਰ, ਹਰਬੀ ਸਿੱਧੂ, ਪੁਨੀਤ ਇੰਦਰ ਕੌਰ ਸਿੱਧੂ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply