Wednesday, April 22, 2026

ਜਿਲ੍ਹੇ ਦੇ ਹਰੇਕ ਪਿੰਡ `ਚ ਮਜ਼ਬੂਤ ਕੀਤਾ ਜਾਵੇਗਾ ਖੇਡ ਢਾਂਚਾ – ਸੰਘਾ

ਅੰਡਰ 14 ਉਮਰ ਵਰਗ ਦੇ ਜੇਤੂ ਖਿਡਾਰੀਆਂ ਨੂੰ ਦਿੱਤੇ ਇਨਾਮ

PPN1010201820ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅੰਡਰ 14 ਸਾਲ ਉਮਰ ਵਰਗ ਦੀਆਂ ਚੱਲ ਰਹੀਆਂ ਜਿਲ੍ਹਾ ਪੱਧਰੀ ਖੇਡਾਂ ਵਿਚ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਹੈ ਕਿ ਉਨਾਂ ਦੀ ਇੱਛਾ ਜ਼ਿਲ੍ਹੇ ਦੇ ਹਰੇਕ ਪਿੰਡ ਵਿਚ ਖੇਡ ਢਾਂਚਾ ਮਜ਼ਬੂਤ ਕਰਨ ਦੀ ਹੈ, ਜਿਸ ਵਿਚ ਖੇਡ ਮੈਦਾਨਾਂ ਤੋਂ ਇਲਾਵਾ ਖੇਡਾਂ ਦਾ ਸਮਾਨ ਅਤੇ ਸਿਖਲਾਈ ਲਈ ਜ਼ਰੂਰੀ ਕੋਚਿੰਗ ਦੇਣਾ ਸ਼ਾਮਿਲ ਹੈ।ਉਨਾਂ ਦੱਸਿਆ ਕਿ ਇਸ ਲਈ ਸਰਕਾਰ ਦੇ ਨਾਲ-ਨਾਲ ਕਈ ਗੈਰ ਸਰਕਾਰੀ ਸੰਸਥਾਵਾਂ ਵੀ ਅੱਗੇ ਆ ਰਹੀਆਂ ਹਨ।ਕੰਪਨੀ ਬਾਗ ਵਿਖੇ ਬਾਸਕਿਟਬਾਲ ਦੇ ਖਿਡਾਰੀਆਂ ਨੂੰ ਇਨਾਮ ਵੰਡਣ ਪਹੁੰਚੇ ਸੰਘਾ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਹਰੇਕ ਬੱਚੇ ਨੂੰ ਖੇਡਣ-ਕੁੱਦਣ ਦਾ ਮੌਕਾ ਦਿੱਤਾ ਜਾਵੇ, ਤਾਂ ਜੋ ਉਹ ਸਰੀਰਕ ਤੇ ਮਾਨਸਿਕ ਪੱਖ ਤੋਂ ਤੰਦਰੁਸਤ ਹੋ ਸਕੇ।ਉਨਾਂ ਦੱਸਿਆ ਕਿ ਅਸੀਂ ਛੇਤੀ ਹੀ ਇਹ ਪਹਿਲ ਸ਼ੁਰੂ ਕਰ ਰਹੇ ਹਾਂ ਅਤੇ ਆਸ ਹੈ ਕਿ ਇਸ ਦੇ ਚੰਗੇ ਨਤੀਜੇ ਮਿਲਣਗੇ।ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਸ਼ਿਵਰਾਜ ਸਿੰਘ ਬੱਲ, ਕੋਚ ਗੁਰਮੀਤ ਸਿੰਘ, ਰਵਿੰਦਰ ਸਿੰਘ ਬਿੰਦਾ, ਅਵਤਾਰ ਸਿੰਘ, ਰਾਜੇਸ਼ ਕੁਮਾਰ, ਇੰਦਰਵੀਰ ਸਿੰਘ, ਸ਼ਰਨਜੀਤ ਤੇ ਬਲਜੀਤ ਕੌਰ ਕੋਚ ਵੀ ਹਾਜ਼ਰ ਸਨ।
              ਇਸ ਮੌਕੇ ਖੇਡ ਅਧਿਕਾਰੀ . ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਲੜਕਿਆਂ ਦੇ ਫਾਈਨਲ ਮੁਕਾਬਲੇ ਵਿਚ ਸਪਰਿੰਗਡੇਲ ਪਬਲਿਕ ਸਕੂਲ ਨੇ ਪੁਲਿਸ ਡੀਏਵੀ ਸਕੂਲ ਨੂੰ ਹਰਾਇਆ ਅਤੇ ਤੀਸਰੇ ਤੇ ਚੌਥੇ ਸਥਾਨ ਦੇ ਮੈਚ ਵਿਚ ਐਸ ਐਲ ਭਵਨ ਸਕੂਲ ਨੇ ਸੇਠ ਰਾਮ ਲਾਲ ਪਬਲਿਕ ਸਕੂਲ ਵਰਿਆਮ ਨੰਗਰ ਨੂੰ ਹਰਾਇਆ।ਇਸੇ ਤਰਾਂ ਲੜਕੀਆਂ ਦੇ ਫਾਈਨਲ ਵਿਚ ਮਾਲ ਰੋਡ ਸਕੂਲ ਨੇ ਸੈਂਟ ਫਰਾਂਸਿਸ ਸਕੂਲ ਨੂੰ ਮਾਤ ਦਿੱਤੀ, ਜਦਕਿ ਤੀਸਰੇ ਤੇ ਚੌਥੇ ਸਥਾਨ ਲਈ ਖੇਡੇ ਮੈਚ ਵਿਚ ਐਸ ਐਲ ਭਵਨ ਸਕੂਲ ਨੇ ਮਾਨਵ ਪਬਲਿਕ ਸਕੂਲ ਨੂੰ ਹਰਾ ਦਿੱਤਾ।
              ਸੀਨੀ. ਸਹਾਇਕ ਗੁਰਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਫੁੱਟਬਾਲ ਦੇ ਮੁਕਾਬਲੇ, ਜੋ ਕਿ ਬਾਬਾ ਹਰਜੀਤ ਸਿੰਘ ਕੋਚ, ਸ਼ਰਨਜੀਤ ਸਿੰਘ ਅਤੇ ਰਾਜੀਵ ਦੀ ਅਗਵਾਈ ਹੇਠ ਹੋਏ, ਵਿਚ ਕੁਲਜੀਤ ਫੁੱਟਬਾਲ ਐਕਡਮੀ ਭੱਲਾ ਪਹਿਲੇ ਤੇ ਖਾਲਸਾ ਕਾਲਜੀਏਟ ਸਕੂਲ ਦੂਸਰੇ, ਹਰਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ ਤੀਸਰੇ ਤੇ ਖਾਲਸਾ ਪਬਲਿਕ ਸਕੂਲ ਚੌਥੇ ਸਥਾਨ ’ਤੇ ਰਹੀ।ਜਿਮਨਾਸਿਟਕ (ਰਿਧਮਿਕ) ਦੇ ਮੁਕਾਬਲੇ ਜੋ ਕਿ ਕੋਚ ਰਜਨੀ ਸੈਣੀ, ਅਕਾਸ਼ਦੀਪ ਅਤੇ ਬਲਬੀਰ ਸਿੰਘ ਦੀ ਅਗਵਾਈ ਹੇਠ ਬੀ.ਬੀਕੇ ਡੀ.ਏ.ਵੀ ਕਾਲਜ ਵਿਚ ਹੋਏ ਵਿਚ ਪਹਿਲਾ ਸਥਾਨ ਸਪਰਿੰਗਡੇਲ ਸਕੂਲ, ਖਾਲਸਾ ਕਾਲਜ ਪਬਲਿਕ ਸਕੂਲ ਦੂਸਰੇ ਅਤੇ ਐਸ ਐਲ ਭਵਨ ਸਕੂਲ ਤੀਸਰੇ ਸਥਾਨ ’ਤੇ ਰਿਹਾ।

 

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply