Tuesday, September 29, 2026

ਐਸ.ਐਸ.ਡੀ ਗਰਲਜ਼ ਕਾਲਜ ਆਫ ਐਜੂਕੇਸ਼ਨ ਵਿਖੇ ਨਵੈਟੋ ਫੀਸਟ-2018 ਦਾ ਆਯੋਜਨ

PPN1110201804ਬਠਿੰਡਾ, 11 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਸ.ਐਸ.ਡੀ.ਗਰਲਜ਼ ਕਾਲਜ ਆਫ ਐਜੂਕੇਸ਼ਨ ਵਿਖੇ ਸਾਲ 2018-19 ਦੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਬੀ.ਐਡ ਤੀਜੇ ਸਮੈਸਟਰ ਦੀਆਂ ਵਿਦਿਆਰਥਣਾਂ ਵਲੋਂ ਫਰੈਸ਼ਰ ਪਾਰਟੀ ਨਵੈਟੋ ਫੀਸਟ-2018 ਦਾ ਆਯੋਜਨ ਕੀਤਾ ਗਿਆ।ਸਾਰੇ ਵਿਦਿਆਰਥੀਆਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਪ੍ਰੋਗਰਾਮ `ਚ ਹਿੱਸਾ ਲਿਆ।ਵਿਦਿਆਰਥਣਾਂ ਵਲੋਂ ਮੈਨੇਜਮੈਟ, ਪ੍ਰਿੰਸੀਪਲ ਅਤੇ ਸਟਾਫ ਨਾਲ ਰਲ ਕੇ ਕੇਕ ਕੱਟਣ ਦੀ ਰਸਮ ਨਿਭਾਈ ਗਈ।ਤੀਜੇ ਸਮੈਸਟਰ ਦੀ ਸਿਮਰਪ੍ਰੀਤ ਕੌਰ ਨੇ ਡਾਂਸ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਜਸਪ੍ਰੀਤ ਕੌਰ ਅਤੇ ਨੀਤੂ ਬਾਲਾ ਨੇ ਗਰੁੱਪ ਡਾਂਸ ਕਰਕੇ ਸਮਾਂ ਬੰਨਿਆ ਅਤੇ ਸਿਮਰਨ ਨੇ ਪੰਜਾਬੀ ਸਭਿਆਚਾਰਕ ਗੀਤ `ਤੇ ਡਾਂਸ ਕਰਕੇ ਸਭ ਦਾ ਮਨ ਮੋਹ ਲਿਆ।ਫਸਟ ਸਮੈਸਟਰ ਦੀਆਂ ਵਿਦਿਆਰਥਣਾਂ ਵਿਚਕਾਰ ਗਰੁੱਪ ਡਾਂਸ ਮੁਕਾਬਲੇ ਕਰਵਾਏ ਗਏ।ਮਾਡਲਿੰਗ ਵਿੱਚ ਵਿਦਿਆਰਥੀਆਂ ਨੇ ਆਪਣੇ ਵਿਅਕਤੀਤਵ ਦੀ ਪਹਿਚਾਣ ਕਰਾਈ।ਮਿਸਜ਼ ਨਿਸ਼ਾ ਦੇਵੀ  ਨੇ `ਮਿਸ ਨਵੈਟੋ ਫੀਸਟ-2018` ਦਾ ਖਿਤਾਬ ਜਿੱਤਿਆ।ਪ੍ਰੀਆ ਅਰੌੜਾ ਨੂੰ ਮਿਸ ਗਲੈਮਰਸ, ਰੋਜ ਕਮਲ ਜੋਸ਼ਨ ਨੂੰ ਮਿਸ ਪਹਿਨਾਵਾ, ਇੰਦਰਪ੍ਰੀਤ ਕੌਰ ਨੂੰ ਮਿਸ ਪੰਜਾਬਣ ਅਤੇ ਤਜਿੰਦਰ ਕੌਰ ਨੂੰ ਮਿਸ ਕਾਨਫੀਡੈਂਟ ਨਾਲ ਨਿਵਾਜਿਆ ਗਿਆ।
ਇਸ ਮੌਕੇ ਕਾਲਜ ਦੇ ਪ੍ਰਧਾਨ ਸੋਮਨਾਥ ਬਾਘਲਾ, ਉਪ ਪ੍ਰਧਾਨ ਯਸਵੰਤ ਰਾਏ, ਸਕੈਟਰੀ ਅਜੈ ਗੁਪਤਾ ਐਸ.ਐਸ.ਡੀ ਗਰਲਜ਼ ਕਾਲਜ ਦੀ ਵਾਈਸ ਪ੍ਰਿੰਸੀਪਲ ਡਾ. ਸੁਮਨ ਬਾਵਾ, ਐਸ.ਐਸ.ਡੀ ਵੁਮੈਨ ਇੰਸਟੀਟਿਊਟ ਦੇ ਪਿ੍ਰੰਸੀਪਲ ਡਾ. ਨੀਰੂ ਗਰਗ ਨੇ ਕਾਲਜ ਵਿੱਚ ਕਰਵਾਏ ਗਏ।ਅਲੱਗ-ਅਲੱਗ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ।ਕਾਲਜ ਪ੍ਰਿੰਸੀਪਲ ਡਾ. ਅਨੂ ਮਲਹੋਤਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਣਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply