Sunday, March 22, 2026

ਸਕੂਲੀ ਪੱਧਰ ਤੇ ਕਰਵਾਈਆਂ ਗਾਈਡੈਸ ਗਤੀਵਿਧੀਆਂ ਦੀ ਮੀਟਿੰਗ ਆਯੋਜਿਤ

PPN25081401
ਗੁਰਦਾਸਪੁਰ ਵਿਖੇ ਗਾਈਡੈਸ ਅਧਿਆਪਕਾ ਦੀ ਮੀਟਿੰਗ ਨੂੰ ਸਬੰਧਨ ਕਰਦੇ ਹੋਏ ਡੀ.ਈ ਅਮਰਦੀਪ ਸਿੰਘ ਸੈਣੀ ਤੇ ਗਾਈਡੈਸ ਕੌਸਲਰ ਪਰਮਿੰਦਰ ਸਿੰਘ।

ਬਟਾਲਾ, 25 ਅਗਸਤ (ਨਰਿੰਦਰ ਬਰਨਾਲ) – ਸਕੂਲੀ ਪੱਧਰ ਤੇ ਕਰਵਾਈਆਂ ਜਾਦੀਆਂ ਗਾਈਡੈਸ ਗਤੀਵਿਧੀਆਂ ਦੀ ਇਕ ਜਰੂਰੀ ਮੀਟਿੰਗ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੇ ਗੁਰਦਾਸਪੁਰ ਵਿਖੇ ਕੀਤੀ ਗਈ ।ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਜਿਲਾ ਗਾਈਡੈਸ ਕੌਸਲਰ ਪਰਮਿੰਦਰ ਸਿੰਘ ਦੀ ਦੇਖ ਰੇਖ ਹੇਠ ਗੁਰਦਾਸਪੁਰ ਕੀਤੀ ਮੀਟਿੰਗ ਦੌਰਾਨ ਮੁਖਾਤਿਬ ਹੁੰਦਿਆਂ ਸ੍ਰੀ ਸੈਣੀ ਨੇ ਕਿਹਾ ਗਾਈਡੈਸ ਅਧਿਆਪਕਾਂ ਦੁਆਰਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਦਾ ਵਿਦਿਅਕ ਮਹੌਲ ਵਿਚ ਸਲਾਹੁਣ ਯੋਗ ਕਾਰਜ ਹੈ, ਇਹਨਾ ਅਗਾਹਵਧੂ ਸੋਚ ਵਾਲੇ ਅਧਿਆਪਕਾਂ ਸਦਕਾ ਹੀ ਸਕੂਲ ਛੱਡਣ ਤੋ ਬਾਅਦ ਵਿਦਿਆਰਥੀਆਂ ਨੂੰ ਇਕ ਨਵਾਂ ਰਾਹ ਮਿਲਦਾ ਹੈ ਇਹ ਸਭ ਸਕੂਲਾ ਦੇ ਸੂਝਵਾਨ ਰਾਹ ਦਸੇਰਾ ਅਧਿਆਕਾਂ ਸਦਕਾ ਹੁੰਦਾ ਹੈ ਉਹਨਾ ਕਿਹਾ ਕਿ ਸਮੂਹ ਹਾਈ ਤੇ ਸੰਕੈਡਰੀ ਸਕੂਲਾਂ ਵਿਚ ਗਾਈਡੈਸ ਕਾਰਨਰ ਤੇ ਸਕੂਲ ਮੀਡੀਆਂ ਰਿਕਾਰਡ ਸੁਚੱਜੇ ਤਰੀਕੇ ਨਾਲ ਤਿਆਰ ਕੀਤਾ ਜਾਵੇ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਹਫਤੇ ਵਿਚ ਘੱਟੋ ਘੱਟ ਇਕ ਵਾਰ ਜਰੂਰ ਦਿਖਾਇਆ ਜਾਵੇ ਤਾਂ ਵਿਦਿਆਰਥੀ ਨਵੀਆਂ ਸੇਧਾ ਲੈ ਸਕਣ। ਗਾਈਡੈਸ ਕੌਸਲਰ ਸ੍ਰੀ ਪਰਮਿੰਦਰ ਸਿੰਘ ਨੇ ਦੱਸਿਆ ਸਾਰੇ ਹਾਈ ਤੇ ਸੀਨੀਅਰ ਸੰਕੈਡਰੀ ਸਕੂਲਾਂ ਵਿਚ ਗਾਈਡੈਸ ਕਾਰਨਰ ਤੇ ਮੀਡੀਆ ਰਜਿਸਟਰ ਵਿਦਿਆਰਥੀਆਂ ਨੂੰ ਜੀਵਨ ਵਿਚ ਸੇਧ ਦੇਣ ਵਾਸਤੇ ਬਹੁਤ ਜਰੂਰੀ ਹਨ ।ਇਹ ਸਮਾਜਿਕ ਭਲਾਈ ਦਾ ਕਾਰਜ ਹੈ ਜੇ ਸਾਡੇ ਵਿਦਿਆਰਥੀ ਨਵੀਆਂ ਸੇਧਾਂ ਲੈ ਕੇ ਸਮਾਜ ਵਿਚ ਵਿਚਰਨਗੇ ਤਾ ਆਊਣ ਵਾਲੇ ਸਮੇ ਵਿਚ ਸਾਡੇ ਸਕੂਲਾਂ ਦੇ ਵਿਦਿਆਰਥੀ ਹਰ ਪੱਖੋ ਪਰਪੱਕ ਹੋਣਗੇ ਜਿਸ ਨਾਲ ਉਹ ਸਮਾਜ ਵਿਚ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੇ ਨਾਲ ਸਵੈ ਰੋਜਗਾਰ ਦੇ ਧੰਦੇ ਵੀ ਅਪਣਾਊਣਗੇ ਜਿਸ ਨਾਲ ਸਮਾਜ ਵਿਚ ਬੇਰੁਜਗਾਰੀ ਦੀ ਸਮੱਸਿਆ ਵੀ ਦੂਰ ਹੋਵੇਗੀ ਤੇ ਸਮਾਜ ਬੁਲੰਦੀਆਂ ਨੂੰ ਛੁਹੇਗਾ। ਗਾਈਡੈਸ ਗਤੀਵਿਧੀਆਂ ਨੂੰ ਸਕੂਲਾਂ ਵਿਚ ਹੋਰ ਕੁਆਲਟੀ ਦਾ ਬਣਾਂਉਣ ਦੇ ਉਪਰਾਲੇ ਕਰਨ ਚਾਹੀਦੇ ਹਨ,ਜਿਲਾ ਟੂਰਨਾਮੈਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਂਨ ਭਾਰਤ ਭੂਸਨ ਨੇ ਸਕੂਲਾਂ ਵਿਚ ਕੰਮ ਕਰ ਰਹੇ ਗਾਈਡੈਸ ਅਧਿਆਪਕਾਂ ਦੀ ਪ੍ਰਸੰਸਾ ਕੀਤੀ। ਇਸ ਮੀਟਿੰਗ ਵਿਚ ਪਰਮਿਦਰ ਸਿੰਘ ਜਿਲਾ ਗਾਈਡੈਸ ਕੌਸਲਰ ਤੋ ਇਲਾਵਾ ਨਰਿਦਰ ਸਿੰਘ ਬਰਨਾਲ, ਦਲਵਿੰਦਰ ਸਿੰਘ ਗਿਲ, ਸਮਸੇਰ ਸਿੰਘ ਕਾਹਲੋ, ਰਣਜੀਤ ਸਿੰਘ ਗਿਲ, ਅੰਤ ਵਿਚ ਪ੍ਰਿੰਸੀਪਲ ਕੁਲਵੰਤ ਸਿਘ ਪ੍ਰਿੰਸੀਪਲ ਨੇ ਆਏ ਹੋਏ ਅਫਸਰਾਂ ਤੇ ਸਕੂਲ ਅਧਿਆਪਕਾਂ ਦਾ ਧਨਵਾਦ ਕੀਤਾ ਗਿਆ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply