Monday, March 23, 2026

10 ਟਾਇਰੀ ਟਰਾਲੇ ਨਾਲ ਟੈਂਪੂ ਟਕਰਾਇਆ

ਸਥਿਤੀ ਦਾ ਜਾਇਜਾ ਲੈਂਦੇ ਹੋਏ ਪੁਲਿਸ ਕਰਮਚਾਰੀ।
ਸਥਿਤੀ ਦਾ ਜਾਇਜਾ ਲੈਂਦੇ ਹੋਏ ਪੁਲਿਸ ਕਰਮਚਾਰੀ।

ਤਰਸਿੱਕਾ/ਰਈਆ, 25 ਅਗਸਤ (ਕੰਵਲਜੀਤ ਜੋਧਾਨਗਰੀ/ਸੰਧੂ) – ਰਈਆ ਦੇ ਫਲਾਈ ਓਵਰ ਤੇ ਖਰਾਬ ਹਾਲਤ ਵਿੱਚ ਖੜ੍ਹੇ 10 ਟਾਇਰੀ ਟਰਾਲੇ ਵਿੱਚ ਟੈਂਪੂ ਵੱਜਣ ਨਾਲ ਟੈਂਪੂ ਦੇ ਨੁਕਸਾਨੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ 10 ਟਾਇਰੀ ਟਰਾਲਾ ਨੰਬਰ HR58 AG643 ਪਹਿਲਾਂ ਹੀ ਮੇਨ ਹਾਈਵੇ ਉੱਪਰ ਖਰਾਬ ਹਾਲਤ ਵਿੱਚ ਖੜ੍ਹਾ ਸੀ। ਅੰਮ੍ਰਿਤਸਰ ਤੋਂ ਆ ਰਹੇ ਟੈਂਪੂ ਨੰਬਰ PB02BQ9279 ਖਲੋਤੇ ਟਰਾਲੇ ਵਿੱਚ ਪਿੱਛੇ ਤੋਂ ਆ ਕੇ ਵੱਜ ਗਿਆ। ਜਿਸ ਨਾਲ ਟੈਂਪੂ ਨੁਕਸਾਨਿਆ ਗਿਆ, ਖੁਸ਼ਕਿਸਮਤੀ ਨੂੰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply