ਜੰਡਿਆਲਾ ਗੁਰ, 22 ਅਕਤੂਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ
ਪ੍ਰਭਾਤ ਫੇਰੀ ਕੱਢੀ ਗਈ।ਜਿਸ ਦੀ ਅਗਵਾਈ ਧਰਮ ਗੁਰੂ ਮਾਈ ਮੀਨਾ ਜੀ ਤਰਨਤਾਰਨ ਵਾਲੇ, ਹਰਭਜਨ ਸਿੰਘ ਸਾਬਕਾ ਈ.ਟੀ.ਓ, ਭਗਵਾਨ ਵਾਲਮੀਕਿ ਜੀ ਸੰਤਿਸੰਗ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਗੋਰਵ ਸਿੱਧੂ, ਵਾਈਸ ਪ੍ਧਾਨ ਕੰਵਲਜੀਤ ਸਿੰਘ ਮੱਟੂ, ਪਿ੍ੰਸ ਸਹੋਤਾ ਨੇ ਕੀਤੀ। ਇਹ ਪ੍ਭਾਤ ਫੇਰੀ ਮਹੁੱਲਾ ਪਟੇਲ ਨਗਰ ਤੋ ਸ਼ੁਰੂ ਹੋ ਕੇ ਠਠਿਆਰਾ ਵਾਲੇ ਬਾਜ਼ਾਰ, ਮਹੁੱਲਾ ਸਤਵਾੜ, ਘਾਹ ਮੰਡੀ ਚੋਕ, ਵਾਲਮੀਕਿ ਚੋਕ, ਮਹੁੱਲਾ ਪਟਵਾਰਖਾਨਾ, ਪੀਰ ਬਾਬਾ ਘੋੜੇ ਸ਼ਾਹ ਤੋ ਵਾਪਸ ਮਹੁੱਲਾ ਪਟੇਲ ਨਗਰ ਪਹੁੰਚੀ।ਸਰਧਾਲੂੀਅਆਂ ਵਲੋਂ ਸੰਗਤਾਂ ਲਈ ਚਾਹ, ਫਲ ਫਰੂਟ, ਪਕੋੜੇ, ਆਦਿ ਦਾ ਲੰਗਰ ਲਗਾਇਆ ਗਿਆ।ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੀਰ ਬਾਬਾ ਘੋੜੇ ਸ਼ਾਹ ਦੇ ਮੁੱਖ ਸੇਵਾਦਾਰ ਬਾਬਾ ਹਰਭਾਲ ਸਿੰਘ ਪਾਲਾ, ਸਾਧਵੀ ਮਹੰਤ ਦੇਵਾ ਗੁਰਮੀਤ ਸਿੰਘ ਜੀ, ਕੰਵਲਜੀਤ ਸਿੰਘ ਮੱਟੂ, ਗੋਲਡੀ ਸਿੱਧੂ, ਸਮਸ਼ੇਰ ਸਹੋਤਾ, ਬਾਬਾ ਨੰਦ ਜੀ, ਬਲਰਾਜ ਸਿੰਘ, ਤਰਸੇਮ ਸਿੰਘ ਸ਼ਹਿਰੀ ਪ੍ਧਾਨ, ਮੁਖਤਾਰ ਸਿੰਘ ਬਿੱਟੂ, ਰਵੀ, ਵਿੱਕੀ, ਅਰਜਨ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media