ਪੰਜਾਬ ਪੁਲਿਸ ਪਠਾਨਕੋਟ ਵਲੋਂ ਸ਼ਹੀਦਾਂ ਦੇ ਪਰਿਵਾਰਿਕ ਮੈਂਬਰ ਸਨਮਾਨਿਤ
ਪਠਾਨਕੋਟ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਸ਼ਹੀਦੀ ਦਿਵਸ ਪੁਲਿਸ ਲਾਈਨ ਪਠਾਨਕੋਟ ਵਿਖੇ ਵਿਵੇਕ ਸੀਲ
ਸੋਨੀ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਪ੍ਰੋਗਰਾਮ ਦੇ ਅਰੰਭ ਵਿੱਚ ਸਹੀਦ ਜਵਾਨਾਂ ਨੂੰ ਸਲਾਮੀ ਦਿੱਤੀ ਗਈ।ਸਭ ਤੋਂ ਪਹਿਲਾਂ ਡੀ.ਐਸ.ਪੀ ਆਸਵੰਤ ਸਿੰਘ ਵੱਲੋਂ ਪੰਜਾਬ ਪੁਲਿਸ ਦੇ ਸਹੀਦ ਹੋਏ ਕਰਮਚਾਰੀਆਂ ਦੇ ਨਾਮ ਪੜ ਕੇ ਸੁਣਾਏ ਗਏ।ਵਿਵੇਕ ਸੀਲ ਸੋਨੀ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਪਠਾਨਕੋਟ, ਰਣਜੀਤ ਸਿੰਘ ਐਸ.ਪੀ ਹੈਡਕਵਾਟਰ, ਧਰਮਵੀਰ ਸਿੰਘ ਐਸ.ਪੀ (ਡੀ), ਕੁਲਦੀਪ ਸਿੰਘ ਡੀ.ਐਸ.ਪੀ ਧਾਰਕਲ੍ਹਾ, ਸੁਖਜਿੰਦਰ ਸਿੰਘ ਡੀ.ਐਸ.ਪੀ ਸਿਟੀ, ਦਵਿੰਦਰ ਸਿੰਘ ਡੀ.ਐਸ.ਪੀ ਗ੍ਰਾਮੀਣ, ਕਨਵਰ ਰਵਿੰਦਰ ਵਿੱਕੀ ਸਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ, ਗੁਰਦਿਆਲ ਸਿੰਘ ਪ੍ਰਧਾਨ ਰਿਟਾਇਰਡ ਪੁਲਿਸ ਐਸੋਸੀਏਸਨ, ਅਸੋਕ ਸੈਣੀ ਪੁਲਿਸ ਲਾਈਨ ਅਫਸ਼ਰ ਅਤੇ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਸਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ ਰੂਪ ਵਿੱਚ ਸਨਮਾਨਿਤ ਕੀਤਾ ਗਿਆ।ਸਮਾਰੋਹ ਵਿੱਚ ਜਿਲ੍ਹਾ ਪਠਾਨਕੋਟ ਦੇ ਕੁੱਲ 12 ਸ਼ਹੀਦ ਕਰਮਚਾਰੀਆਂ ਦੇ ਪਰਿਵਾਰ ਅਤੇ ਜਿਲ੍ਹਾ ਦੇ ਸਾਰੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। 
ਵਿਵੇਕ ਸੀਲ ਸੋਨੀ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਨੇ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਦੇ ਉਨ੍ਹਾਂ ਸਹੀਦਾਂ ਨੂੰ ਨਮਨ ਕਰਨਾ ਚਾਹੀਦਾ ਹੈ, ਜਿੰਨਾਂ ਨੇ ਅਮਨ ਸਾਂਤੀ ਬਣਾਈ ਰੱਖਣ ਦੇ ਲਈ ਆਪਣੀ ਸ਼ਹਾਦਤ ਦਿੱਤੀ।ਉਨ੍ਹਾਂ ਹੋਰ ਵੀ ਪੁਲਿਸ ਜਵਾਨਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਵੀ ਇਨ੍ਹਾਂ ਸਹੀਦਾਂ ਤੋਂ ਸਿੱਖਿਆ ਲੈਣ ਅਤੇ ਜਿਵੇ ਇਨ੍ਹਾਂ ਸਹੀਦਾਂ ਨੇ ਜਿੰਦੇ ਰਹਿੰਦਿਆਂ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਈ ਹੈ, ਉਹ ਵੀ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਉਂਣ।ਉਨ੍ਹਾਂ ਕਿਹਾ ਕਿ ਪੁਲਿਸ ਦੀ ਵਰਦੀ ਦੇਖ ਕੇ ਆਮ ਲੋਕਾਂ ਨੂੰ ਇਕ ਸੁਰੱਖਿਆ ਦੀ ਕਿਰਨ ਨਜਰ ਆਉਂਦੀ ਹੈ।ਸਾਨੂੰ ਇਸੇ ਹੀ ਤਰਾਂ ਲੋਕਾਂ ਦਾ ਵਿਸਵਾਸ ਬਣਾਈ ਰੱਖਣਾ ਹੈ।ਉਨ੍ਹਾਂ ਕਿਹਾ ਕਿ ਮੁਸੀਬਤ ਵਿੱਚ ਲੋਕਾਂ ਨੂੰ ਪ੍ਰਮਾਤਮਾ ਤੋਂ ਬਾਅਦ ਅਗਰ ਕੋਈ ਯਾਦ ਆਉਂਦਾ ਹੈ ਤਾਂ ਉਹ ਪੁਲਿਸ ਹੈ।ਸਮਾਰੋਹ ਦੋਰਾਨ ਜਿਲ੍ਹਾ ਪਠਾਨਕੋਟ ਦੇ 12 ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ ਰੂਪ ਵਿੱਚ ਸਨਮਾਨਿਤ ਕੀਤਾ ਗਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media