ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਜਿਲਾ ਪੱਧਰ `ਤੇ 9 ਤੇ 13 ਅਕਤੂੁਬਰ ਨੂੰ ਹਿੰਦੀ ਸਮੂਹ ਗਾਨ ਅਤੇ ਸੰਸਕ੍ਰਿਤ ਸਮੂਹ ਗਾਨ
ਆਦਿ ਵੱਖ-ਵੱਖ ਦੌਰ ਵਿੱਚ ਦੋ ਸਮੂਹ ਗਾਨ ਮੁਕਾਬਲੇ ਅਯੋਜਿਤ ਕੀਤੇ ਗਏ।9 ਅਕਤੂਬਰ ਨੂੰ 12 ਟੀਮਾਂ ਅਤੇ 13 ਅਕਤੂਬਰ ਨੂੰ 14 ਟੀਮਾਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ।ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਟੀਮ ਨੇ ਦੋਵਾਂ ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਜੱਜਾਂ ਦੁਆਰਾ ਪ੍ਰਸੰਸਾ ਦੇ ਪਾਤਰ ਬਣੇ।ਟੀਮ ਵਿੱਚ ਲਕਸ਼ੇ ਅਤੇ ਪ੍ਰੀਸ਼ਾ ਜਮਾਤ ਦੱਸਵੀਂ, ਜਿਆ ਬਿੰਦਰਾ, ਜਿਆ ਅਰੋੜਾ ਜਮਾਤ ਨੋਵੀਂ, ਹਿਮਾਂਗ, ਅਗ੍ਰਿਮ, ਗੌਰਵ ਜਮਾਤ ਅੱਠਵੀਂ ਅਤੇ ਰੌਸ਼ਨੀ ਓਬਰਾਇ ਜਮਾਤ ਸੱਤਵੀਂ ਸ਼ਾਮਲ ਸਨ ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਕੀਤੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media