Wednesday, March 18, 2026

ਕਿਸਾਨੀ ਮੰਗਾਂ ਨੂੰ ਸਬੰਧੀ ਬੀ.ਕੇ.ਯੂ ਸਿੱਧੂਪੁੁਰ ਨੇ ਲਗਾਇਆ ਜਾਮ

ਭੀਖੀ/ਮਾਨਸਾ, 24 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਰਾਲੀ ਸਾੜਨ ਦੇ ਮਸਲੇ ਜੀਰੀ ਦੀ ਖਰੀਦ ਲੇਟ ਕਰਨਾ- ਮੰਡੀਆਂ  ਨਰਮੇ ਦੀ ਸਰਕਾਰੀ PPN2410201802ਖਰੀਦ ਚਾਲੂ ਨਾ ਕਰਨਾ ਆਦਿ ਮੁੱਦਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਸੂਬਾ ਪੱਧਰ ਦੇ ਸੱਦੇ ਉਪਰ ਜਿਲ੍ਹਾ ਮਾਨਸਾ ਦੀ ਇਕਾਈ ਵਲੋਂ ਪਿੰਡ ਖਿਆਲਾ ਕਲਾਂ ਦੀ ਦਾਣਾ ਮੰਡੀ ਸਾਹਮਣੇ ਮੇਨ ਸੜਕ ਉਪਰ (12 ਤੋਂ 3 ਵਜੇ ਤੱਕ) ਸੜਕ `ਤੇ ਜਾਮ ਲਾਇਆ ਗਿਆ।
       ਸਭ ਤੋਂ ਪਹਿਲਾ ਅੰਮ੍ਰਿਤਸਰ ਜਿਲ੍ਹੇ `ਚ ਦੁਸਹਿਰੇ ਵਾਲੇ ਦਿਨ ਹੋਈ ਮੰਦਭਾਗੀ ਘਟਨਾ ਜਿਸ ਵਿੱਚ ਬਹੁਤ ਭਾਰੀ ਨੁਕਸਾਨ ਜਾਨੀ ਨੁਕਸਾਨ ਹੋ ਗਿਆ, ਉਸ ਨੂੰ ਲੈ ਕੇ ਦੋ ਮਿੰਟ ਦਾ ਮੋਨ ਧਾਰਕੇ ਅਫਸੋਸ ਜਾਹਿਰ ਕੀਤਾ।ਪੰਜਾਬ ਸਰਕਾਰ ਦੀ ਘਟੀਆ ਕਾਰਵਾਈ ਅਤੇ ਰੇਲਵੇ ਵਿਭਾਗ ਦੀ ਨਿੰਦਿਆਂ ਕੀਤੀ ਗਈ।ਵੱਖ ਵੱਖ ਬੁਲਾਰਿਆਂ ਸੂਬਾ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਅਤੇ ਜਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੀਖੀ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਪਰਾਲੀ ਸਾੜਨ ਦੇ ਮੁੱਦੇ ਉਪਰ ਸਰਕਾਰ ਨੂੰ ਸਖਤੀ ਨਹੀਂ ਕਰਨੀ ਚਾਹੀਦੀ।ਜਿਨਾ ਸਮਾਂ ਇਸ ਦਾ ਕੋਈ ਠੋਸ ਹੱਲ ਸਰਕਾਰ ਨਹੀਂ ਕਰਦੀ। ਇਸ ਦੇ ਬਦਲ `ਚ ਕਿਸਾਨਾਂ ਨੂੰ ਪੂਰੀ ਸਹੂਲਤ ਦੇਣੀ ਚਾਹੀਦੀ ਹੈ।ਗ੍ਰੀਨ ਟ੍ਰਿਬਿਊਨਲ ਦਾ ਪੂਰਾ ਫੈਸਲਾ ਸਰਕਾਰ ਲਾਗੂ ਕਰੇ ਜਾਂ ਸਰਕਾਰ ਪ੍ਰਤੀ ਕੁਇੰਟਲ 300 ਰੁਪਏ ਬੋਨਸ ਦੇਵੇ।ਪਰਾਲੀ ਬਿਲੇ ਲਾਉਣ ਦੇ ਕੰਮ ਨੂੰ ਮਨਰੇਗਾ ਸਕੀਮ ਚ ਲਿਆਦਾ ਜਾਵੇ। ਪਰਾਲੀ ਨੂੰ ਸਾੜਨਾ ਕਿਸਾਨ ਦੀ ਲੋੜ ਮਜਬੂਰੀ ਹੈ ਸ਼ੋਕ ਨਹੀਂ?
 ਜਿਲ੍ਹਾ ਮੀਤ ਪ੍ਰਧਾਨ ਜਗਜੀਤ ਸਿੰਘ ਢੈਪਈ ਅਤੇ ਸੁਖਦੇਵ ਸਿੰਘ ਕੋਟਲੀ ਬਲਾਕ ਪ੍ਰਧਾਨ ਮਾਨਸਾ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਮੰਡੀਆਂ `ਚ ਨਰਮੇ ਦੀ ਸਰਕਾਰੀ ਖਰੀਦ ਜਾਰੀ ਨਹੀਂ ਕੀਤੀ ਜਿਸ ਕਰਕੇ ਕਿਸਾਨ ਦਾ ਨਰਮਾ ਪੰਜ ਸੌ ਰੁਪਏ ਪ੍ਰਤੀ ਕੁਇੰਟਲ ਘੱਟ ਖਰੀਦਿਆਂ ਜਾ ਰਿਹਾ ਹੈ।ਜੀਰੀ ਦੀ ਖਰੀਦ ਇੱਕ ਅਕਤੂਬਰ ਤੋਂ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ, ਪਰ ਖਰੀਦ 15-20 ਦਿਨ ਲੇਟ ਕੀਤੀ ਗਈ। ਅਵਾਰਾ ਪਸ਼ੂਆਂ ਦਾ ਮਸਲਾ ਸਰਕਾਰ ਜਾਨ ਬੁੱਝ ਕੇ ਲਟਕਾਉਂਦੀ ਆ ਰਹੀ ਹੈ।ਜਿਸ ਨਾਲ ਕਿਸਾਨ ਦੀ ਫਸਲ ਦਾ ਉਜਾੜਾ ਹੋ ਰਿਹਾ ਹੈ। ਐਕਸੀਡੈਂਟ ਹੋ ਰਹੇ ਹਨ ਜਾਨੀ ਨੁਕਸਾਨ ਹੁੰਦਾ ਹੈ, ਪਰ ਸਰਕਾਰ ਦੇ ਕੰਨ ਉਪਰ ਜੂੰਅ ਨਹੀਂ ਸਰਕਦੀ।ਇਕੱਠ ਨੂੰ ਸੰਬੋਧਨ ਕਰਦਿਆਂ ਤੇਜ ਸਿੰਘ ਚਕੇਰੀਆਂ ਬੁਲਾਰੇ, ਬਲਵੀਰ ਸਿੰਘ ਝੰਡੂਕੇ, ਕਾਕਾ ਸਿੰਘ ਤਲਵੰਡੀ ਅਕਲੀਆ, ਜਗਪਾਲ ਸਿੰਘ ਪੈਰੋਂ, ਹਰਜੀਤ ਸਿੰਘ ਸਰਦੂਲਗੜ੍ਹ, ਜੁਗਰਾਜ ਸਿੰਘ ਹੀਰੋ ਕਲਾਂ, ਅਮਨਦੀਪ ਸਿੰਘ ਖਿਆਲਾ ਕਲਾਂ, ਮਹਿੰਦਰ ਸਿੰਘ ਬੁਰਜ ਹਰੀ, ਮਾਘ ਸਿੰਘ ਮਾਖਾ, ਗੁਰਦੇਵ ਸਿੰਘ ਅਤਲਾ ਆਦ ਆਗੂ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply