ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਪੋਸਟ-ਸੁਖਬੀਰ ਸਿੰਘ) – ਦੁਸਿਹਰੇ ਵਾਲੇ ਦਿਨ ਜੌੜੇ ਫਾਟਕ ਵਿਖੇ ਹੋਏ ਭਿਆਨਕ ਰੇਲ ਹਾਦਸੇ ਦੌਰਾਨ ਜਿੱਥੇ ਕਈ ਜਾਨਾਂ
ਗਈਆਂ, ਉਥੇ ਕਈ ਵਿਅਕਤੀ ਜ਼ਖਮੀ ਵੀ ਹੋਏ, ਜਿੰਨਾ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।ਇਸ ਤੋਂ ਇਲਾਵਾ ਵੱਖ-ਵੱਖ ਲੋਕਾਂ ਵੱਲੋਂ ਪਰਿਵਾਰ ਦੇ ਮੈਂਬਰ ਗੁੰਮ ਹੋਣ ਦੀਆਂ ਖ਼ਬਰਾਂ ਵੀ ਪ੍ਰਾਪਤ ਹੋ ਰਹੀਆਂ ਹਨ, ਪਰ ਇਨਾਂ ਵਿਚੋਂ ਕਿਸੇ ਨੇ ਵੀ ਅਜੇ ਤੱਕ ਪੁਲਿਸ ਕੋਲ ਰਿਪੋਰਟ ਦਰਜ਼ ਨਹੀਂ ਕਰਵਾਈ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਜੋ ਕਿ ਰਾਹਤ ਤੇ ਮੁੜ ਵਸੇਬੇ ਦਾ ਸਾਰਾ ਕੰਮ ਖ਼ੁੱਦ ਵੇਖ ਰਹੇ ਹਨ, ਨੇ ਇੰਨਾਂ ਖਬਰਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੰਨਾਂ ਗੁੰਮ ਹੋਏ ਵਿਅਕਤੀਆਂ ਦੀ ਭਾਲ ਦਾ ਬੀੜਾ ਚੁਕਿਆ ਹੈ, ਪਰ ਇਸ ਲਈ ਜ਼ਰੂਰੀ ਹੈ ਕਿ ਇੰਨਾਂ ਦੀ ਸੂਚਨਾ ਪੁਲਿਸ ਕੋਲ ਪੁੱਜੇ।ਸੰਘਾ ਨੇ ਦੱਸਿਆ ਕਿ ਅਸੀਂ ਇੰਨਾਂ ਲੋਕਾਂ ਦੀ ਮਦਦ ਕਰਨ ਲਈ ਹਰ ਵੇਲੇ ਤਿਆਰ ਹਾਂ, ਪਰ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਕੋਲ ਤਿਆਰ ਮਿ੍ਰਤਕਾਂ ਜਾਂ ਹਸਪਤਾਲਾਂ ਵਿਚ ਦਾਖਲ ਜ਼ਖਮੀ ਵਿਅਕਤੀਆਂ ਦੀਆਂ ਸੂਚੀਆਂ ਵਿਚ ਗੁੰਮਸ਼ੁਦਾ ਦੱਸੇ ਜਾਂਦੇ ਵਿਅਕਤੀਆਂ ਦੇ ਨਾਮ ਨਹੀਂ ਹਨ।
ਉਨਾਂ ਜਨਤਾ ਨੂੰ ਅਪੀਲ ਕੀਤੀ ਕਿ ਜਿੰਨਾ ਦੇ ਭੈਣ-ਭਰਾ, ਰਿਸ਼ਤੇਦਾਰ ਜਾਂ ਸਨੇਹੀ ਹਾਦਸੇ ਵਾਲੇ ਦਿਨ ਤੋਂ ਗੁੰਮ ਹਨ, ਉਹ ਤੁਰੰਤ ਇਸ ਦੀ ਸੂਚਨਾ ਨੇੜੇ ਦੇ ਪੁਲਿਸ ਥਾਣੇ ਵਿਚ ਸਬੰਧਤ ਵਿਅਕਤੀ ਦੇ ਹੁਲੀਏ ਜਾਂ ਪੁਰਾਣੀ ਤਸਵੀਰ ਸਮੇਤ ਦੇਣ।ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਕੋਲ ਅਜਿਹੇ ਕਿਸੇ ਵਿਅਕਤੀ ਦੀ ਸੂਚਨਾ ਜਾਂ ਕੋਈ ਜਾਣਕਾਰੀ ਹੈ, ਤਾਂ ਉਹ ਵੀ ਅੰਮਿ੍ਰਤਸਰ ਪੁਲਿਸ ਨੂੰ ਫੋਨ ਨੰਬਰ 0183-2527100 ਜਾਂ 97811-30668 `ਤੇ ਜਾਣਕਾਰੀ ਦੇਣ, ਤਾਂ ਜੋ ਇਨਾਂ ਗੁੰਮਸ਼ੁਦਾ ਵਿਅਕਤੀਆਂ ਨੂੰ ਲੱਭਣ ਵਿਚ ਸਹਾਇਤਾ ਮਿਲ ਸਕੇ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media