ਭੀਖੀ/ਮਾਨਸਾ, 24 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਬਾਲ ਭਵਨ ਵਿਖੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਮਾਨਸਾ ਇਕਾਈ ਦੀ ਇੱਕ
ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 2014 ਤੋਂ ਬਾਅਦ ਸਾਰੇ ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਜੋ ਕਿ ਸਰਾਸਰ ਗਲਤ ਹੈ।ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਡੇ ਹੱਕਾਂ `ਤੇ ਡਾਕਾ ਮਾਰਿਆ ਅਤੇ ਸਾਡੀ ਸਮਾਜਿਕ ਸੁਰੱਖਿਆ ਖੋਹ ਲਈ ਹੈ, ਜਿਸ ਕਰਕੇ ਉਨਾਂ ਨੂੰ ਸੰਘਰਸ਼ ਦਾ ਰਾਹ ਚੁਣਨਾ ਪਿਆ।ਇਸ ਲੜੀ ਤਹਿਤ ਐਨ.ਐਮ.ੳ.ਪੀ.ਐਸ ਅਤੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਵਲੋਂ ਸਾਂਝੇ ਤੌਰ `ਤੇ ਸਮੂਹ ਸੰਸਦ ਮੈਂਬਰਾਂ ਦੇ ਦਫਤਰ ਅੱਗੇ ਮਿਤੀ 28/10/2018 ਨੂੰ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ ਜਾਵੇਗੀ।ਸਥਾਨਕ ਇਕਾਈ ਵਲੋਂ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਦਫਤਰ ਬਠਿੰਡਾ ਵਿਖੇ ਇਹ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ।ਇਸ ਸਮੇਂ ਬਠਿੰਡਾ ਅਤੇ ਮੁਕਤਸਰ ਜਿਲ੍ਹਿਆਂ ਤੋਂ ਯੂਨੀਅਨ ਆਗੂ ਅਤੇ ਮੈਂਬਰਾਨ ਵੀ ਹਾਜਰ ਹੋਣਗੇ।ਨਾਲ ਹੀ ਪ੍ਰਧਾਨ ਨੇ ਕਿਹਾ ਕਿ ਜੋ ਅਧਿਆਪਕ ਸਾਥੀ ਪਟਿਆਲਾ ਵਿਖੇ ਭੁੱਖ ਹੜਤਾਲ ਤੇ ਬੈਠੇ ਹਨ।
ਇਸ ਮੌਕੇ ਰਵਿੰਦਰਪਾਲ ਸਿੰਘ, ਪਰਵਾਜ਼ ਪਾਲ ਸਿੰਘ, ਅਮਰਦੀਪ ਕੌਰ, ਪਰਮਿੰਦਰ ਕੌਰ, ਸੰਦੀਪ ਸਿੰਘ, ਰਾਮ ਸਿੰਘ, ਲਖਵੀਰ ਸਿੰਘ, ਅਮਨਿੰਦਰ ਸਿੰਘ, ਭੁਪਿੰਦਰ ਸਿੰਘ ਤੱਗੜ, ਜਸਵਿੰਦਰ ਸਿੰਘ, ਸੰਦਲਜੀਤ ਬੱਗਾ, ਇੰਦਰਜੀਤ ਸਿੰਘ, ਨਸੀਬ ਕੌਰ, ਰਮਨਦੀਪ ਸਿੰਘ ਆਦਿ ਹਾਜ਼ਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media