ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਜਿਲ੍ਹੇ ਦੇ ਪਿੰਡ ਝੂੰਬਾਦੀ ਦਾਣਾ ਮੰਡੀ ਵਿੱਖੇ ਵਿਜੀਲੈਂਸ ਦੇ ਏ.ਐਸ.ਆਈ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਵਿਜੀਲੈਂਸ ਟੀਮ ਵਲੋਂ ਮੰਡੀ ਵਿੱਚ ਅਚਾਨਕ ਦੌਰਾ ਕੀਤਾ ਗਿਆ ਅਤੇ ਆੜਤੀਆਂ ਵੱਲੋਂ ਖਰੀਦ ਕੀਤੇ ਗਏ ਝੋਨੇ ਦੇ ਭਰੇ ਗੱਟਿਆਂ ਦੀ ਤੁਲਾਈ ਵੀ ਚੈਕ ਕੀਤੀ ਗਈ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵੀ ਮੰਡੀ ਵਿੱਚ ਗੱਟਿਆਂ ਦਾ ਭਾਰ ਚੈਕ ਕੀਤਾ ਗਿਆ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੀ.ਕੇ.ਯੂ ਉਗਰਾਹਾਂ ਦੇ ਜਗਸੀਰ ਸਿੰਘ ਝੰੂਬਾ ਨੇ ਦੱਸਿਆ ਜਦੋਂ ਆੜਤੀਆਂ ਵੱਲੋਂ ਖਰੀਦ ਕੀਤੇ ਗਏ ਝੋਨੇ ਦੇ ਗੱਟਿਆਂ ਦਾ ਭਾਰ ਤੋਲ ਕੇ ਵੇਖਿਆ ਤਾਂ ਆੜਤੀਆ ਵੱਲੋਂ ਹਰੇਕ ਗੱਟੇ ਵਿੱਚ 150 ਗ੍ਰਾਮ ਤੋਂ ਲੈਕੇ 390 ਗ੍ਰਾਮ ਗੱਟਾ ਵੱਧ ਪਾਇਆ ਗਿਆ।ਉਨ੍ਹਾਂ ਦੱਸਿਆ ਕਿ ਸੁਰਿੰਦਰ ਪਾਲ ਪਾਲੀ, ਕਿਸ਼ਨ ਸੇਠ, ਨੀਟਾ ਦਾ, ਬਿਰਜੂ ਸੇਠ, ਮੰਗੀ, ਮੀਨਸ ਦਾ ਤੋਲ ਵੱਧ ਪਾਇਆ ਗਿਆ।ਉਨ੍ਹਾਂ ਦੱਸਿਆ ਕਿ ਉਕਤ ਆੜਤੀਆਂ ਪਾਸੋਂ ਪਿਛਲੇ ਸਾਲ ਵੀ ਵੱਧ ਤੋਲ ਫੜਿਆ ਗਿਆ ਸੀ ਅਤੇ ਮਾਰਕਿਟ ਕਮੇਟੀ ਵੱਲੋਂ ਨਾਂ-ਮਾਤਰ ਜੁਰਮਾਨਾ ਕੀਤਾ ਗਿਆ ਸੀ, ਜੋ ਅੱਜ ਝੋਨੇ ਦੇ ਵੱਧ ਗੱਟੇ ਤੋਲੇ ਮਾਰਮਿਟ ਕਮੇਟੀ ਦੇ ਸਕੱਤਰ ਨੂੰ ਵੀ ਚੈਕ ਕਰਵਾਇਆ ਗਿਆ।ਕਿਸਾਨ ਯੂਨੀਅਨ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੋ ਆੜਤੀਏ ਕਿਸਾਨਾਂ ਦੀ ਲੁੱਟ ਕਰਦੇ ਹਨ, ਉਨ੍ਹਾਂ ਦੇ ਖਿਲਾਫ ਕਾਰਵਾਈ ਕਰਕੇ ਲਾਇੰਸਸ ਕੈਂਸਲ ਕੀਤੇ ਜਾਣ ਤਾਂ ਜੋ ਕਿਸਾਨ ਆੜਤੀਆਂ ਦੀ ਲੁੱਟ ਤੋਂ ਬਚ ਸਕਣ।
ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਜਗਸੀਰ ਸਿੰਘ ਝੂੰਬਾ ਜ਼ਿਲ੍ਹਾ ਸਲਾਹਕਾਰ, ਮੰਦਰ ਮੀਤ ਪ੍ਰਧਾਨ, ਸੇਵਕ ਸਿੰਘ ਖਜਾਨਚੀ, ਜੰਗੀਰ ਬਾਹੋ ਯਾਤਰੀ ਪ੍ਰਧਾਨ, ਬਲਕਰਨ ਸਿੰਘ ਪ੍ਰੈਸ ਸਕੱਤਰ ਬਾਹੋ ਯਾਤਰੀ, ਹਰਨੇਕ ਚੁੱਘੇ, ਗਿੰਦਰ ਸਿੰਘ ਬਹਿਮਣ ਆਦਿ ਮੌਜੂਦ ਸਨ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media