ਭੀਖੀ/ਮਾਨਸਾ, 26 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਨਹਿਰੂ ਯੁਵਾ ਕੇਦਰ ਮਾਨਸਾ ਵਲੋ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ
ਹਦਾਇਤਾਂ ਅੁਨਸਾਰ ਜਿਲੇ ਵਿੱਚ ਚਲ ਰਹੀ ਸਵੱਛਤਾ ਹੀ ਸੇਵਾ ਮੁਹਿੰਮ ਹੇਠ ਅਤੇ ਸਮੂਹ ਲੋਕਾਂ ਦੀ ਭਾਗੀਦਾਰੀ ਕਰਨ ਹਿੱਤ ਜਿਲੇ ਦੇ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਅਤੇ ਡਾਇਰੈਕਟਰ ਪੰਜਾਬ ਉਤਮਜੋਤ ਸਿੰਘ ਰਾਠੋਰ ਦੀ ਅਗਵਾਈ ਅਤੇ ਜਿਲਾ ਯੂਥ ਕੋਆਰਡੀਨੇਟਰ ਪਰਮਜੀਤ ਸੋਹਲ ਅਤੇ ਸਟੇਟ ਲੇਖਾਕਾਰ ਸੰਦੀਪ ਘੰਡ ਦੀ ਦੇਖ ਰੇਖ ਹੇਠ ਨਹਿਰੂ ਯੁਵਾ ਕੇਦਰ ਮਾਨਸਾ ਵਲੋ ਵੀ ਸਵੱਛਤਾ ਹੀ ਸੇਵਾ ਮੁਹਿੰਮ ਹੇਠ ਮਹਾਤਮਾ ਗਾਂਧੀ ਸਵੱਛ ਯੋਜਨਾ ਹੇਠ ਨੁੱਕੜ ਨਾਟਕ ਤੋ ਇਲਾਵਾ ਪਿੰਡਾਂ ਵਿੱਚ ਸਵੱਛਤਾ ਸਬੰਧੀ ਨਾਹਰੇ ਅਤੇ ਸਕੂਲਾਂ ਅਤੇ ਐਨ.ਐਸ.ਐਸ ਵਲੰਟੀਅਰਜ ਦੇ ਲੇਖ,ਭਾਸਣ ਅਤੇ ਪੇਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਤੋ ਇਲਾਵਾ ਲੋਕਾਂ ਨੂੰ ਸਵੱਛਤਾ ਸਬੰਧੀ ਸਹੁੰ ਵੀ ਚੁਕਾਈ ਜਾ ਰਹੀ ਹੈ ਇਸ ਸਬੰਧੀ ਅੱਜ ਪਿੰਡ ਹੀਰੋ ਖੁਰਦ ਅਤੇ ਗੜਦੀ ਦੇ ਵਿੱਚ ਸਵੱਛਤਾ ਸਬੰਧੀ ਨਾਟਕ ਦਸਤਕ ਆਰਟਸ ਗਰੁੱਪ ਵਲੋ ਮਾਤਾ ਧਰਤ ਮਹੱਤ ਸੁਖਵਿੰਦਰ ਸੁੱਖੀ ਜਵਾਹਰਕੇ ਅਤੇ ਲਾਡੀ ਜਟਾਣਾ ਕਲਾਂ ਦੀ ਅਗਵਾਈ ਹੈਠ ਖੇਡਿਆ ਗਿਆ ਜਿਸ ਵਿੱਚ ਭਾਗ ਲੇ ਰਹੇ ਕਲਾਕਾਰਾਂ ਰਾਕੇਸ਼ ਕੁਮਾਰ ਮਮਤਾ ਹੁਸਨਪ੍ਰੀਤ, ਅਮਨਦੀਪ ਕੋਰ ਨੇ ਬੜੇ ਹੀ ਸੁੰਦਰ ਤਰੀਕੇ ਨਾਲ ਸਵੱਛਤਾ ਸਬੰਧੀ ਸੁਨੇਹਾ ਦਿੱਤਾ।
ਇਸ ਮੋਕੇ ਪਿ੍ਰੰਸੀਪਲ ਪਰਮਜੀਤ ਸਿੰਘ ਸਰਕਾਰੀ ਸਕੂਲ ਗੜਦੀ ਬਲਜੀਤ ਸਿੰਘ ਸਮੂਹ ਸਟਾਫ ਅਤੇ ਹੀਰੋ ਖੁਰਦ ਸਤਨਾਮ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।ਇਸ ਮੋਕੇ ਨਾਟਕ ਦੀ ਟੀਮ ਦੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media