Tuesday, September 22, 2026

ਜਿਲ੍ਹਾ ਬਾਲ ਸੁਰੱਖਿਆ ਵਲੋਂ ਬੱਚਿਆਂ ਦੇ ਹੱਕਾਂ ਲਈ ਵਿਸ਼ੇਸ਼ ਸੈਮੀਨਾਰ

ਭੀਖੀ/ਮਾਨਸਾ, 26 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲ੍ਹਾ ਬਾਲ ਸੁਖਿਆ ਦਫ਼ਤਰ ਅਤੇ ਚਾਈਲਡ ਹੈਲਪਲਾਈਨ (1098) ਵਲੋ ਸਰਕਾਰੀ PPN2610201813ਸੈਕੰਡਰੀ ਸਕੂਲ ਪਿੰਡ ਧਰਮਪੁਰਾ ਵਿਖੇ ਸੈਮੀਨਾਰ ਕਰਵਾਇਆ ਗਿਆ।
    ਕੈਂਪ ਦੌਰਾਨ ਆਉਟ ਰੀਚ ਵਰਕਰ ਹਰਦੀਪ ਕੁਮਾਰ ਨੇ ਸੰਬੋਧਨ ਕਰਦਿਆ ਬੱਚਿਆਂ ਨੂੰ ਮਿਲੇ ਅਧਿਕਾਰ ਜਿਵੇਂ ਕਿ ਸਿਖਿਆ ਦਾ ਅਧਿਕਾਰ, ਪੋਕਸੋ ਐਕਟ, ਫੋਸਟਰ ਅਤੇ ਸਪਾਂਸਰਸ਼ਿਪ ਸਕੀਮ ਬਾਰੇ ਵਿਸਥਾਰ ਪੂਰਵਕ ਦੱਸਿਆ। ਚਾਈਲਡ ਹੈਲਪਲਾਈਨ ਵੱਲੋਂ ਬਖਸ਼ਿੰਦਰ ਸਿੰਘ ਨੇ ਬਾਲ ਵਿਆਹ, ਬਾਲ ਮਜ਼ਦੂਰੀ ਬਾਰੇ ਗੱਲ ਕਰਦਿਆਂ ਕਿਹਾ ਭਵਿੱਖ ਵਿਚ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਵੀ ਇਸ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੈ ਜਾਂ ਆਪਣੇ ਆਲੇ ਦੁਆਲੇ ਇਸ ਤਰ੍ਹਾਂ ਦੇ ਕੇਸ ਮਿਲਦੇ ਹਨ ਤਾਂ ਉਹ 1098 `ਤੇ ਫੋਨ ਕਰ ਸਕਦੇ ਹਨ ਜੋ ਟੋਲ ਫ੍ਰਰੀ ਨੰਬਰ ਹੈ ਅਤੇ 24 ਘੰਟੇ ਚੱਲਦਾ ਹੈ।ਇਸ ਮੌਕੇ ਪ੍ਰਿੰਸੀਪਲ ਸੁਰਜੀਤ ਸਿੰਘ ਅਤੇ ਸਕੂਲ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply