ਅੰਮ੍ਰਿਤਸਰ, 26, ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਤੰਦਰੁਸਤ ਮਿਸ਼ਨ ਪੰਜਾਬ ਤਹਿਤ ਪੰਜਾਬ ਸਰਕਾਰ ਵੱਲੋਂ ਤਿਓਹਾਰੀ ਸੀਜਨ ਨੁੰ ਮੁੱਖ ਰੱਖਦੇ ਹੋਏ
ਫੂਡ ਸੇਫਟੀ ਬੁੱਕ ਲੈਟ ਜਾਰੀ ਕੀਤੀ ਗਈ ਹੈ ਜਿਸ ਨੂੰ ਬੀਤੀ ਸ਼ਾਮ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਵੱਲੋਂ ਹਲਵਾਈਆਂ, ਮਿਠਾਈ ਵਿਕਰੇਤਾਵਾਂ ਅਤੇ ਮਿਠਾਈ ਦੁਕਾਨਦਾਰਾਂ ਨੂੰ ਕਿਤਾਬਚੇ ਦੀ ਵੰਡ ਕੀਤੀ ਗਈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਸੰਘਾ ਨੇ ਦੱਸਿਆ ਕਿ ਇਸ ਕਿਤਾਬਚੇ ਵਿੱਚ ਹਲਵਾਈਆਂ ਨੂੰ ਫੂਡ ਸੇਫਟੀ ਐਕਟ ਤਹਿਤ ਮਿਠਾਈਆਂ ਬਣਾਉਣ ਦੀ ਜਾਣਕਾਰੀ ਅਤੇ ਮਿਲਾਵਟਖੋਰੀ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਬਾਰੇ ਦੱਸਿਆ ਗਿਆ ਹੈ।ਸੰਘਾ ਨੇ ਅੱਗੇ ਦੱਸਿਆ ਕਿ ਇਸ ਕਿਤਾਬਚੇ ਵਿੱਚ ਹੀ ਦੁਕਾਨ ਤੇ ਕੰਮ ਕਰ ਰਹੇ ਵਿਅਕਤੀਆਂ ਨੂੰ ਸਾਫ ਸਫਾਈ ਦਾ ਕਿਵੇਂ ਧਿਆਨ ਰੱਖਣਾ ਹੈ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।ਹਲਵਾਈਆਂ ਵੱਲੋਂ ਜਿਲ੍ਹਾ ਪ੍ਰਸਾਸ਼ਨ ਨੂੰ ਪੂਰਨ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਮਿਲਾਵਟਖੋਰੀ ਨਹੀਂ ਕਰਨਗੇ ਅਤੇ ਲੋਕਾਂ ਨੂੰ ਮਿਆਰੀ ਸਮਾਨ ਹੀ ਪ੍ਰਦਾਨ ਕੀਤਾ ਜਾਵੇਗਾ।ਹਲਵਾਈਆਂ ਵੱਲੋਂ ਇਹ ਵੀ ਯਕੀਨ ਦਵਾਇਆ ਗਿਆ ਕਿ ਉਹ ਮਿਠਾਈ ਵੇਚਣ ਸਮੇਂ ਡੱਬੇ ਦੇ ਤੋਲ ਨੂੰ ਵੇਚਣ ਵਾਲੇ ਸਮਾਨ ਦੇ ਤੋਲ ਵਿੱਚ ਸ਼ਾਮਲ ਨਹੀਂ ਕਰਨਗੇ।ਇਸ ਮੌਕੇ ਲਖਬੀਰ ਸਿੰਘ ਭਾਗੋਵਾਲੀਆ ਜਿਲ੍ਹਾ ਸਿਹਤ ਅਫਸਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media