ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਰਾਜ ਵਿਚ ਸਿੱਖਿਆ ਤੇ ਖੇਡਾਂ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ
ਅਤੇ ਇਸ ਲਈ ਪਿੰਡਾਂ ਤੇ ਸ਼ਹਿਰਾਂ ਵਿਚ ਸਕੂਲਾਂ ਦਾ ਮੁੱਢਲਾ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ।ਉਕਤ ਸਬਦਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਹਾਲ ਹੀ ਵਿਚ ਅਰਜਨਟੀਨਾ ਵਿਖੇ ਹੋਈ ਯੂਥ ਉਲੰਪਿਕ ਵਿਚ ਭਾਰਤ ਨੂੰ ਹਾਕੀ ਵਿੱਚ ਦੂਸਰਾ ਸਥਾਨ ਦਿਵਾਉਣ ਵਾਲੀ ਅੰਡਰ 18 ਟੀਮ ਦੀ ਮੈਂਬਰ ਬਲਜੀਤ ਕੌਰ, ਜੋ ਕਿ ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਕੂਲ ਤਰਨਤਾਰਨ ਦੀ ਵਿਦਿਆਰਥਣ ਹੈ, ਦਾ ਸਵਾਗਤ ਕਰਨ ਮੌਕੇ ਕੀਤਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਅਤੇ ਆਸ ਹੈ ਕਿ ਨਿਕਟ ਭਵਿੱਖ ਵਿਚ ਪੰਜਾਬ ਕਈ ਖੇਤਰਾਂ ਵਿਚ ਆਪਣੀ ਪੁਰਾਣੀ ਸ਼ਾਨ ਮੁੜ ਪ੍ਰਾਪਤ ਕਰ ਲਵੇਗਾ।
ਉਨਾਂ ਕਿਹਾ ਕਿ ਹਾਕੀ ਟੀਮ ਨੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਸਾਡੇ ਲਈ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ਇਸ ਟੀਮ ਦੀ ਮੈਂਬਰ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਹਨ।ਸੋਨੀ ਨੇ ਇਸ ਮੌਕੇ ਪਿ੍ਰੰਸੀਪਲ ਰੀਟਾ ਗਿਲ, ਕੋਚ ਸਰਨਜੀਤ ਸਿੰਘ, ਇੰਚਾਰਜ ਸ੍ਰੀਮਤੀ ਸਲਵਿੰਦਰ ਕੌਰ ਅਤੇ ਸਮੂਹ ਸਟਾਫ ਨੂੰ ਵਿਧਾਈ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਿੰਦਰਪਾਲ ਸਿੰਘ ਅਤੇ ਹਰਅੰਮ੍ਰਿਤ ਪਾਲ ਸਿੰਘ ਵੀ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media