Wednesday, September 23, 2026

ਜਿਲ੍ਹਾ ਜੇਲ ਮਾਨਸਾ `ਚ ਲਾਇਆ ਅੱਖਾਂ ਤੇ ਦੰਦਾਂ ਦਾ ਕੈਂਪ

ਭੀਖੀ, 27 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਜਿਲਾ ਜੇਲ ਮਾਨਸਾ ਵਿਖੇ ਕੁਰੱਪਸ਼ਨ ਕਰਾਇਮ ਪ੍ਰੀਵੈਸ਼ਨ ਕਮਿਉਨਟੀ ਓਰੀਐਂਟਲ ਪੋਲਿਸਿੰਗ PPN2810201808ਸੋਸਾਇਟੀ ਰਜਿਸਟਡ (ਐਨ.ਜੀ.ਓ ਇੰਡੀਆ) ਵਲੋ ਚੇਅਰਮੈਨ ਦੀਪਕ ਸਿੰਗਲਾ ਦੀ ਅਗਵਾਈ `ਚ ਬੰਦੀਆਂ ਦੇ ਇਲਾਜ ਲਈ ਅੱਖਾਂ ਅਤੇ ਦੰਦਾਂ ਦਾ ਕੈਂਪ ਲਗਾਇਆ ਗਿਆ।ਮੈਡੀਕਲ ਕੈਪ ਦੌਰਾਨ ਜਿਲਾ ਜੇਲ ਮਾਨਸਾ ਦੇ 237 ਮਰੀਜਾਂ ਦਾ ਅੱਖਾਂ ਦਾ ਚੈਕਅਪ ਅਤੇ ਇਲਾਜ ਡਾ. ਇਸ਼ਾਨ ਕਟਾਰੀਆ ਆਈ ਸਰਜਨ ਅਤੇ 150 ਦੰਦਾਂ ਦੇ ਮਰੀਜਾ ਦਾ ਚੈਕਅਪ ਅਤੇ ਇਲਾਜ ਡਾ. ਪਰਮੀਸ਼ ਗਰਗ ਡੈਂਟਲ ਸਰਜਨ ਵਲੋ ਕੀਤਾ ਗਿਆ।ਇਸ ਦੌਰਾਨ ਬੰਦੀਆਂ ਨੂੰ ਲੋੜੀਦੀ ਦਵਾਈ ਵੀ ਦਿੱਤੀ ਗਈ।
ਮੈਡੀਕਲ ਕੈਂਪ ਦੀ ਸਮਾਪਤੀ `ਤੇ ਜੇਲ ਸੁਪਰਡੈਂਟ ਜਸਵੰਤ ਸਿੰਘ ਥਿੰਦ ਨੇ ਮੈਡੀਕਲ ਸਟਾਫ ਅਤੇ ਐਨ.ਜੀ.ਓ ਦੇ ਮੈਂਬਰਾਂ ਦਾ ਸਨਮਾਨ ਚਿੰਨ ਦੇ ਕੇ ਧੰਨਵਾਦ ਕੀਤਾ।ਵਾਈਸ ਚੇਅਰਮੈਨ ਲੀਗਲ ਸੈਲ ਪੰਜਾਬ ਲਖਨਪਾਲ ਸਿੰਘ ਨੇ ਜੇਲ ਵਿੱਚ ਹੋ ਰਹੇ ਸੁਧਾਰ ਦਾ ਸਾਰਾ ਸ਼ੇਹਰਾ ਸੁਪਰਡੈਂਟ ਜਸਵੰਤ ਸਿੰਘ ਥਿੰਦ ਨੂੰ ਦਿੰਦੇ ਹੋਏ ਕਿਹਾ ਕਿ ਸੁਪਰਡੈਂਟ ਜਸਵੰਤ ਸਿੰਘ ਜਦ ਤੋ ਮਾਨਸਾ ਜੇਲ ਵਿੱਚ ਆਏ ਹਨ ਤਦ ਤੋ ਉਹ ਕੈਦੀਆਂ ਅਤੇ ਆਪਣੇ ਸਟਾਫ ਨੂੰ ਆਪਣੇ ਪਰਿਵਾਰ ਵਾਂਗ ਰੱਖਦੇ ਹੋਏ ਉਹਨਾਂ ਦੇ ਲਈ ਹਰ ਸੁਚੱਜੇ ਢੰਗ ਦੇ ਸੰਭਵ ਯਤਨ ਕਰਦੇ ਹਨ।
ਇਸ ਮੌਕੇ ਡਿਪਟੀ ਸੁਪਰਡੈਂਟ ਜੇਲ ਇੰਦਰਜੀਤ ਸਿੰਘ ਕਾਹਲੌਂ, ਸੁਸਾਇਟੀ ਪੰਜਾਬ ਪ੍ਰਧਾਨ ਪ੍ਰਸ਼ੋਤਮ ਲਾਲ, ਅਸ਼ਵਨੀ ਕੁਮਾਰ ਅਤੇ ਮਹਾਵੀਰ ਦਲ ਬਠਿੰਡਾ ਤੋ ਪ੍ਰੇਮ ਗਰਗ ਅਤੇ ਬਾਬਾ ਜੱਸੀ ਰਾਮ ਜੀ ਵੀ ਮੌਜੂਦ ਸਨ ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply