Friday, March 13, 2026

ਡਿਪਟੀ ਕਮਿਸ਼ਨਰ ਰਾਮਵੀਰ ਵਲੋਂ `ਚੰਗੀ ਸਿਹਤ ਚੰਗੀ ਸੋਚ` ਕਿਤਾਬ ਰਲੀਜ਼

ਪਠਾਨਕੋਟ, 29 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਸੁਰੂ ਕੀਤੇ ਗਏ ਤੰਦਰੁਸਤ ਪੰਜਾਬ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਕਮਿਸ਼ਨਰ ਫੂਡ ਅਤੇ PPN2910201809ਡਰੱਗ ਐਡਮਿਨਸਟ੍ਰਸ਼ਨ ਪੰਜਾਬ ਕਾਹਨ ਸਿੰਘ ਪੰਨੂੰ ਵੱਲੋਂ “ਚੰਗੀ ਸਿਹਤ ਚੰਗੀ ਸੋਚ” ਨੂੰ ਲੈ ਕੇ ਪਿਛਲੇ ਦਿਨਾਂ ਦੋਰਾਨ ਇੱਕ ਜਰੂਰੀ ਹਦਾਇਤਾਂ ਤੇ ਨੁਕਤੇ ਵਾਲੀ ਕਿਤਾਬ ਰਲੀਜ਼ਜ ਕੀਤੀ ਗਈ ਸੀ।ਜੋ ਅੱਜ ਇੱਥੇ ਜਿਲ੍ਹਾ ਪਠਾਨਕੋਟ ਦੇ ਰਾਮਵੀਰ ਡਿਪਟੀ ਕਮਿਸ਼ਨਰ ਵਲੋਂ ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿਘ, ਰੇਖਾ ਸ਼ਰਮਾ ਫੂਡ ਸੇਫਟੀ ਅਫਸਰ ਅਤੇ ਜਿਲ੍ਹਾ ਪਠਾਨਕੋਟ ਦੇ ਮਿਠਾਈ ਦਾ ਕਾਰੋਬਾਰ ਕਰਨ ਵਾਲਿਆਂ ਦੀ ਮੋਜੂਦਗੀ ਵਿੱਚ ਡਿਪਟੀ ਕਮਿਸ਼ਨਰ ਦਫਤਰ ਵਿਖੇ ਰਲੀਜ ਕੀਤੀ ਗਈ।
ਰਾਮਵੀਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਫ ਭੋਜਨ, ਸੁਰੱਖਿਅਤ ਅਹਾਰ, ਤੰਦਰੁਸਤ ਪੰਜਾਬ ਮਿਸ਼ਨ ਅਧੀਨ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ ਕਦਮੀ ਹੈ।ਉਨ੍ਹਾਂ ਦੱਸਿਆ ਕਿ ਕਿਤਾਬ ਵਿੱਚ ਮਿਠਾਈ ਬਣਾਉਂਣ ਅਤੇ ਮਿਠਾਈ ਦੀ ਸਰਵਿਸ ਕਰਨ ਵਾਲੇ ਦੀ ਸਿਹਤ ਅਤੇ ਸਫਾਈ ਲਈ ਆਮ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਮਿਠਾਈ ਬਣਾਉਂਣ ਲਈ ਯੋਗ ਸਥਾਨ ਅਤੇ ਮਾਹੋਲ, ਦੁੱਧ ਪਦਾਰਥਾਂ ਦੀ ਗੁਣਵੱਤਾ ਅਤੇ ਪੈਮਾਨਿਆਂ ਬਾਰੇ ਜਰੂਰੀ ਜਾਣਕਾਰੀ ਵੀ ਦਿੱਤੀ ਗਈ ਹੈ।ਜਿਸ ਤੋਂ ਜਾਣਕਾਰੀ ਲੈ ਕੇ ਮਿਠਾਈ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਅਤੇ ਉਹ ਲੋਕਾਂ ਨੂੰ ਸਾਫ ਸੁਥਰੀ ਅਤੇ ਬਿਮਾਰੀਆਂ ਰਹਿਤ ਮਿਠਾਈ ਮੂਹੱਈਆਂ ਕਰਵਾ ਸਕਣਗੇ।ਇਸ ਵਿੱਚ ਦਰਸਾਇਆ ਗਿਆ ਹੈ ਕਿ ਮਿਠਾਈ ਬਣਾਉਂਣ ਸਮੇਂ ਵਿਸ਼ੇਸ ਹਦਾਇਤਾਂ ਜਿਵੇ ਕਿ ਨੱਕ ਖੁਰਕਣਾ, ਵਾਲਾਂ ਵਿੱਚ ਹੱਥ ਫੇਰਨਾ, ਅੱਖਾਂ, ਮੁੰਹ ਜਾਂ ਕੰਨ ਮਲਣਾ, ਦਾੜੀ ਖੁਰਕਣਾ ਜਾ ਸਰੀਰ ਦੇ ਕਿਸੇ ਵੀ ਹਿੱਸੇ `ਤੇ ਖਾਰਿਸ਼ ਆਦਿ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਫੂਡ ਸੇਫਟੀ ਵਿੰਗ ਪਠਾਨਕੋਟ ਵੱਲੋਂ ਤਿਉਹਾਰਾਂ ਨੂੰ ਲੈ ਕੇ ਪਿਛਲੇ ਕਰੀਬ 2 ਮਹੀਨਿਆਂ ਤੋਂ ਜਿਲ੍ਹਾ ਅੰਦਰ ਮਿਲਾਵਟਖੋਰੀ ਦੇ ਖਿਲਾਫ ਵਿਸ਼ੇਸ ਮੁਹਿੰਮ ਚਲਾਈ ਗਈ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੁਕ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਫੂਡ ਸੇਫਟੀ ਵਿੰਗ ਨੂੰ ਵੀ ਹੋਰ ਹਦਾਹਿਤਾਂ ਦਿੰਦਿਆਂ ਕਿਹਾ ਕਿ ਜਿਲ੍ਹੇ ਅੰਦਰ ਮਿਲਾਵਟ ਖੋਰਾਂ ਖਿਲਾਫ ਚਲਾਈ ਮੂਹਿੰਮ ਨੂੰ ਤੇਜ ਕੀਤਾ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਮੇਸਾਂ ਸਾਫ ਸੁਥਰੀਆਂ ਦੁਕਾਨਾਂ ਤੋਂ ਹੀ ਮਿਠਾਈ ਖਰੀਦਣ।ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਹੋਰ ਲੋਕਾਂ ਨੂੰ ਵੀ ਜਾਗਰੁਕ ਕਰੀਏ ਤਾਂ ਜੋ ਪੰਜਾਬ ਨੂੰ ਤੰਦਰੁਸਤ ਬਣਾਇਆ ਜਾ ਸਕੇ ਅਤੇ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕੀਤੀ ਜਾ ਸਕੇ।

Check Also

ਖਾਲਸਾ ਕਾਲਜ ਦੇ ਐਨ.ਸੀ.ਸੀ ਵਿਦਿਆਰਥੀ ਸਨਮਾਨਿਤ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਐਨ.ਸੀ.ਸੀ ਕੈਡਿਟਾਂ ਨੂੰ ਨਵੀਂ ਦਿੱਲੀ …

Leave a Reply