ਬਠਿੰਡਾ, 31 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸੀਨੀਅਰ ਸਿਟੀਜ਼ਨ ਵਲੋਂ ਸਥਾਨਕ ਅੰਬੇਦਕਰ ਭਵਨ ਵਿਖੇ ਦੀਵਾਲੀ ਦੇ ਤਿਓਹਾਰ ਨੂੰ ਮੁੱਖ
ਰੱਖਦਿਆਂ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ।ਜਿਸ ਵਿੱਚ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦੌਰਾਨ ਮੈਡਮ ਸਤਵੰਤ ਕੌਰ ਨੇ ਗੀਤ, ਗਿੱਧਾ ਅਤੇ ਬੋਲੀਆਂ ਨਾਲ ਸਮਾਂ ਬੰਨਿਆ।ਕਾਊਂਸਲ ਦੇ ਪ੍ਰਧਾਨ ਗੁਰਬਚਨ ਗੁਪਤਾ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ।ਉਨ੍ਹਾਂ ਦੀਆਂ ਉਪਲੱਬਧੀਆਂ ਤੋਂ ਜਾਣੂ ਕਰਵਾਇਆ।ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਨੂੰ ਬੈਸਟ ਸਿਟੀਜਨ ਪਬਲਿਸਿੰਗ ਹਾਊਸ ਵੱਲੋਂ ਗਲੋਰੀ ਆਫ ਇੰਡੀਆ ਨਾਲ ਸਨਮਾਨਿਤ ਕੀਤੇ ਜਾਣ ‘ਤੇ ਵਧਾਈ ਦਿੱਤੀ।
ਇਸ ਮੌਕੇ ਗਰਗ ਨੇ ਤੰਬੋਲਾ ਖੇਡਾਂ ਅਤੇ ਲੱਕੀ ਟਿਕਟ ਵਿਜੇਤਾ ਨੂੰ ਇਨਾਮ ਵੰਡੇ ਅਤੇ ਜਿੰਨ੍ਹਾਂ ਮੈਂਬਰਾਂ ਦੇ ਜਨਮ ਦਿਨ ਅਕਤੂਬਰ ਮਹੀਨੇ ‘ਚ ਸਨ,ਉਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ‘ਚ ਮਠਿਆਈਆਂ ਵੰਡੀਆਂ ਗਈਆਂ।ਪ੍ਰੋਗਰਾਮ ਦੇ ਅੰਤ ’ਚ ਚੀਫ ਪੈਟਰਨ ਡੀ.ਐਸ ਮਸਤਾਨਾ ਨੇ ਮੁੱਖ ਮਹਿਮਾਨ ਦਾ ਸਾਰੇ ਮੈਂਬਰਾਂ ਵੱਲੋਂ ਧੰਨਵਾਦ ਕੀਤਾ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media