Sunday, October 25, 2026

ਮਸ਼ਹੂਰ ਸੂਫੀ ਗਾਇਕ ਸਵ. ਪਿਆਰੇ ਲਾਲ ਵਡਾਲੀ ਦੇ ਲੜਕੇ ਨੂੰ ਸੌਂਪਿਆ ਨਿਯੁੱਕਤੀ ਪੱਤਰ

ਅੰਮ੍ਰਿਤਸਰ, 2 ਨਵੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਮੰਤਰੀ ਪੰਜਾਬ, ਡਾ: ਰਾਜ ਕੁਮਾਰ ਵੇਰਕਾ ਵਿਧਾਇਕ ਅਤੇ PPN0211201809ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਡਾਲੀ ਭਰਾਵਾਂ ਦੇ ਘਰ ਜਾ ਕੇ ਸਵਰਗੀ ਪਿਆਰੇ ਲਾਲ ਵਡਾਲੀ ਦੇ ਲੜਕੇ ਸੰਦੀਪ ਸਿੰਘ ਨੂੰ ਪੰਜਾਬ ਸਰਕਾਰ ਦੀ ਤਰਫੋਂ ਨੌਕਰੀ ਦਾ ਨਿਯੁੱਕਤੀ ਪੱਤਰ ਸੌਪਿਆ।
     ਇਸ ਮੌਕੇ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਵਡਾਲੀ ਭਰਾਵਾਂ ਵਿਚੋਂ ਪਿਆਰੇ ਲਾਲ ਵਡਾਲੀ ਦਾ ਦੇਹਾਂਤ ਹੋ ਗਿਆ ਸੀ ਤਾਂ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਉਸ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇਗੀ।ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਹੁਕਮ ਦਿੱਤੇ ਸਨ ਕਿ ਇਹ ਨਿਯੁੱਕਤੀ ਪੱਤਰ ਉਨ੍ਹਾਂ ਦੇ ਘਰ ਜਾ ਕੇ ਸੌਪਿਆ ਜਾਵੇ। ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਤਹਿਤ ਉਹ, ਡਾ: ਰਾਜ ਕੁਮਾਰ ਵੇਰਕਾ ਅਤੇ ਮੇਅਰ ਨਗਰ ਨਿਗਮ ਰਿੰਟੂ ਨਿਯੁੱਕਤੀ ਪੱਤਰ ਦੇਣ ਲਈ ਪਹੁੰਚੇ ਹਾਂ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply