Wednesday, March 11, 2026

31 ਜਨਵਰੀ 2019 ਤੱਕ ਵਧੀ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੀ ਮਿਆਦ- ਡੀ.ਸੀ

Kamaldeep-S-Sangha-DC-300x231ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਜਿਥੇ ਗਰੀਬ ਤੇ ਪੱਛੜੇ ਵਰਗ ਦੇ ਉਨ੍ਹਾਂ ਲੋਕਾਂ ਜੋ ਕਿ ਆਰਥਿਕ ਤੰਗੀ ਕਾਰਨ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਨਹੀਂ ਕਰਵਾ ਸਕਦੇ ਸਨ, ਲਈ ਵਰਦਾਨ ਸਾਬਤ ਹੋ ਰਹੀ ਹੈ ਉਥੇ ਹਰੇਕ ਨਾਗਰਿਕ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਮੀਲ ਪੱਥਰ ਸਾਬਤ ਹੋ ਰਹੀ ਹੈ।ਇਹ ਸਬੰਧੀ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਜਿਥੇ 50,000/-ਰੁਪਏ ਤੱਕ ਮੁਫਤ ਸਿਹਤ ਬੀਮੇ ਦੀ ਸਹੂਲਤ ਮਿਲਦੀ ਹੈ, ਉਥੇ ਹੀ ਪਰਿਵਾਰ ਦੇ ਮੁਖੀ ਦੀ ਹਾਦਸੇ ਵਿੱਚ ਮੌਤ ਹੋ ਜਾਣ ਕਾਰਨ ਜਾਂ ਨਕਾਰਾ ਹੋਣ `ਤੇ 5 ਲੱਖ ਰੁਪਏ ਦੀ ਬੀਮਾ ਰਾਸ਼ੀ ਵੀ ਦਿੱਤੀ ਜਾਂਦੀ ਹੈ।ਇਸ ਸਕੀਮ ਤਹਿਤ ਜਿਲ੍ਹੇ ਦੇ 6 ਸਰਕਾਰੀ ਅਤੇ 22 ਪ੍ਰਾਈਵੇਟ ਹਸਪਤਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ।
     ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ ਕਿਸਾਨਾਂ, ਛੋਟੇ ਵਪਾਰੀਆਂ, ਉਸਾਰੀ ਕਾਮਿਆਂ ਤੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ 50 ਹਜਾਰ ਰੁਪਏ ਤੱਕ ਦਾ ਮੁਫਤ ਇਲਾਜ ਅਤੇ ਦੁਰਘਟਨਾ ਬੀਮੇ ਦੇ ਤੌਰ ਤੇ 5 ਲੱਖ ਰੁਪਏ ਤੱਕ ਦਾ ਮੁਆਵਜਾ ਦੇਣ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ।ਸੰਘਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਕਰੀਬ 185560 ਵਿਅਕਤੀ ਕਵਰ ਕੀਤੇ ਗਏ ਹਨ ਜਿੰਨਾ ਵਿਚੋਂ 01 ਨਵੰਬਰ 2017 ਤੋਂ 31 ਅਕਤੂਬਰ 2018 ਤੱਕ 3985 ਲਾਭਪਾਤਰੀਆਂ ਨੂੰ 2,48,43,810/- ਰੁਪਏ ਦੀ ਰਾਸ਼ੀ ਦਾ ਲਾਭ ਦਿਤਾ ਜਾ ਚੁੱਕਾ ਹੈ।ਇਸੇ ਤਰ੍ਹਾਂ 1 ਨਵੰਬਰ 2016 ਤੋਂ 31 ਅਕਤੂਬਰ 2017 ਤੱਕ 7111 ਲਾਭਪਾਤਰੀਆਂ ਨੂੰ 4,53,17,033/-ਰੁ: ਦਾ ਲਾਭ ਦਿਤਾ ਗਿਆ ਸੀ।
 
     ਡਾ: ਪ੍ਰਭਦੀਪ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਜਿੰਨਾਂ ਵਿਚ ਗੌਰਮਿੰਟ ਮੈਡੀਕਲ ਕਾਲਜ, ਸਿਵਲ ਹਸਪਤਾਲ ਅੰਮਿ੍ਰਤਸਰ, ਸਿਵਲ ਹਸਪਤਾਲ ਅਜਨਾਲਾ, ਕਮਿਊਨਟੀ ਹੈਲਥ ਸੈਂਟਰ ਮਾਨਾਂਵਾਲਾ ਤੇ  ਵੇਰਕਾ ਅਤੇ ਸਬ ਡਵੀਜਨ ਹਸਪਤਾਲ ਬਾਬਾ ਬਕਾਲਾ ਸਮੇਤ ਨਿਜੀ 22 ਹਸਪਤਾਲਾਂ ਜਿੰਨਾਂ ਚ ਡਾ: ਓਮ ਪ੍ਰਕਾਸ਼ ਅੱਖਾਂ ਦਾ ਹਸਪਤਾਲ, ਜਨਤਾ ਹਸਪਤਾਲ, ਜੈ ਕਮਲ ਅੱਖਾਂ ਦਾ ਹਸਪਤਾਲ, ਦਲਜੀਤ ਸਿੰਘ ਅੱਖਾਂ ਦਾ ਹਸਪਤਾਲ, ਡਾ: ਸ਼ੌਕੀਨ ਅੱਖਾਂ ਅਤੇ ਦੰਦਾਂ ਦਾ ਹਸਪਤਾਲ, ਰਿਪਨ ਹਸਪਤਾਲ, ਸਰੀਨ ਹਸਪਤਾਲ, ਸੰਧੂ ਲਾਈਫ ਕੇਅਰ, ਨਿਰਮਲ ਜੋਤ ਅੱਖਾਂ ਦਾ ਹਸਪਤਾਲ, ਕੇਅਰ ਵੈਲ ਹਸਪਤਾਲ, ਸਿੱਧੂ ਹਸਪਤਾਲ, ਚੰਦਨ ਹਸਪਤਾਲ, ਚੁੰਨੀ ਲਾਲ ਮੈਮੋਰੀਅਲ ਗੁਲਾਟੀ ਹਸਪਤਾਲ, ਨਵੀਨ ਹਸਪਤਾਲ, ਬਦਰੀ ਨਾਥ ਹਸਪਤਾਲ, ਸੁਰਜੀਤ ਹਸਪਤਾਲ, ਸ੍ਰੀਮਤੀ ਸ਼ਾਂਤੀ ਸੇਠ ਹਸਪਤਾਲ, ਨਿਊ ਦੇਵਗਨ, ਐਸ.ਕੇ ਹਸਪਤਾਲ, ਏਕਸ ਅੱਖਾਂ ਅਤੇ ਬੱਚਿਆਂ ਦਾ ਹਸਪਤਾਲ, ਚੌਧਰੀ ਹਸਪਤਾਲ ਅਤੇ ਪੰਨੂ ਹਸਪਤਾਲ ਸ਼ਾਮਲ ਹਨ ਵਿਖੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾਂ ਦੇ ਕਾਰਡ ਧਾਰਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸਕੀਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਲਈ ਟੋਲ ਫਰੀ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਐਮਰਜੰਸੀ ਸਮੇਂ ਮੁਫਤ ਐਂਬੂਲੈਸ ਸੇਵਾ ਲਈ ਟੋਲ ਫਰੀ ਨੰਬਰ 108 ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
 

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply