ਪਲਾਸਟਿਕ ਦੀ ਵਰਤੋਂ ਘਟਾਉਣਾ ਸਮੇਂ ਦੀ ਮੁਖ ਲੋੜ – ਡਾ. ਨਰਪਿੰਦਰ ਸਿੰਘ
ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਸਾਇੰਸ ਐਂਡ ਇਨਵਾਰਿਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਬਦਲ ਰਹੇ ਵਾਤਾਵਰਣ ਅਤੇ ਨਿਯਮਿਤ ਵਿਕਾਸ ਵਿਸ਼ੇ `ਤੇ ਇਕ ਵਿਸ਼ੇਸ਼ ਲੈਕਚਰ-ਕਮ-ਸੈਮੀਨਾਰ ਕਰਵਾਇਆ ਗਿਆ।
ਇਹ ਲੈਕਚਰ-ਕਮ-ਸੈਮੀਨਾਰ ਸੈਂਟਰ ਫਾਰ ਇਨਵੇਨਮੈਂਟ ਐਜੂਕੇਸ਼ਨ (ਸੀ.ਈ.ਈ) ਅਤੇ ਪੰਜਾਬ ਅਤੇ ਸਾਇੰਸ ਅਤੇ ਤਕਨਾਲੋਜੀ ਮੰਤਰਾਲਾ ਸਾਂਝੇ ਤੌਰ ਬਦਲ ਰਹੇ ਵਾਤਾਵਰਣ ਅਤੇ ਨਿਯਮਿਤ ਵਿਕਾਸ ਵਿਸ਼ੇ `ਤੇ ਗਿਆਨ ਅਤੇ ਅਨੁਭਵ ਆਦਾਨ ਪ੍ਰਦਾਨ `ਤੇ ਸੰਵਾਦ ਨੂੰ ਵਧਾਉਣ ਕਰਵਾਏ ਜਾਣ ਵਾਲੇ 16 ਲੈਕਚਰ ਕਮ ਸੈਮੀਨਾਰ ਦੇ ਹਿੱਸੇ ਵਜੋਂ ਕਰਵਾਇਆ ਗਿਆ।ਲੈਕਚਰ ਲੜੀ `ਵੁਈ ਫਾਰ ਕਲਾਈਮੇਟ` ਇੰਡੋ ਜਰਮਨ ਇਨੀਸ਼ੀਏਟਿਵ, ਕਲਾਈਮੇਟ ਚੇਂਜ ਅਡੈਪਟੇਸ਼ਨ ਇਨ ਰੂਰਲ ਏਰੀਆ ਆਫ ਇੰਡੀਆ (ਸੀ.ਸੀ.ਏ.-ਆਰ.ਏ.ਆਈ.) ਦੇ ਦੂਜੇ ਫੇਜ਼ ਦਾ ਹਿੱਸਾ ਹੈ।ਸੈਮੀਨਾਰ ਵਿਚ ਵਿਦਿਆਰਥੀ, ਖੋਜਾਰਥੀ, ਨੀਤੀਘਾੜੇ, ਅਕਾਦਮਿਕ ਮਾਹਰ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਰ ਵਾਤਾਵਰਣ ਪ੍ਰੇਮੀਆਂ ਨੇ ਭਾਗ ਲਿਆ।
ਵਸੁਧਾ ਫਾਊਂਡੇਸ਼ਨ ਦੇ ਪਾਲਿਸੀ ਹੈਡ ਰਮਨ ਮਹਿਤਾ ਨੇ ਇਸ ਮੌਕੇ ਮੁੱਖ ਭਾਸ਼ਣ ਦਿੱਤਾ।ਡਾ. ਐਸ.ਐਸ ਲੱਧਰ, ਵਧੀਕ ਡਾਇਰੈਕਟਰ (ਵਾਤਾਵਰਨ), ਪੀ.ਐਸ.ਸੀ.ਐਸ.ਟੀ ਨੇ ਵਿਸ਼ੇਸ਼ ਭਾਸ਼ਣ ਦਿਤਾ।ਪ੍ਰੋਫੈਸਰ ਡਾ. ਨਰਪਿੰਦਰ ਸਿੰਘ, ਡਾਇਰੈਕਟਰ ਰਿਸਰਚ ਮੁੱਖ ਮਹਿਮਾਨ ਸਨ।ਪੰਜਾਬ ਕੌਂਸਲ ਦੇ ਡਾ. ਰੁਪਾਲੀ ਬੱਲ ਅਤੇ ਸ਼੍ਰੀਮਤੀ ਇਸ਼ਪਿੰਦਰ ਕੌਰ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ।
ਡਾ. ਨਰਪਿੰਦਰ ਸਿੰਘ ਨੇ ਕਿਹਾ ਕਿ ਇਸ ਜਲਵਾਯੂ ਵਿਚ ਹੋ ਰਹੀ ਤਬਦੀਲੀ ਇਕ ਗੰਭੀਰ ਚੁਣੌਤੀ ਹੈ।ਇਸ ਚੁਣੌਤੀ ਨੂੰ ਸਰਕਾਰਾਂ, ਸਮਾਜ ਅਤੇ ਵਿਅਕਤੀਆਂ ਵੱਲੋਂ ਸਾਂਝੇ ਤੌਰ `ਤੇ ਸਵਿਕਾਰ ਕੀਤਾ ਜਾਣਾ ਚਾਹੀਦਾ ਹੈ।ਇਸ ਲਈ ਜ਼ਰੂਰੀ ਹੈ ਕਿ ਮਨੁੱਖ ਆਪਣੇ ਬਦਲਦੇ ਹਲਾਤਾਂ ਅਨੁਸਾਰ ਆਪਣੀ ਜੀਵਨ ਸ਼ੈਲੀ ਅਤੇ ਆਤਦਾਂ ਨੂੰ ਬਦਲੇ।ਉਨ੍ਹਾਂ ਕਿਹਾ ਕਿ ਇਸ ਸਮੇਂ ਪਲਾਸਟਿਕ ਵਾਤਵਰਣ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ ਸਮੇਂ ਦੀ ਲੋੜ ਹੈ ਕਿ ਇਸ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਲੋੜ ਹੈ।ਯੂਨੀਵਰਸਿਟੀ ਵਿੱਚ ਇਕੋਫਰੈਂਡਲੀ ਦੇ ਲਈ ਬਣਾਏ ਗਏ ਵਿਸ਼ੇਸ਼ ਬੈਗ ਵੀ ਰਿਲੀਜ਼ ਕੀਤੇ ਗਏ।ਇਸ ਮੁਹਿੰਮ ਦੀ ਅਗਵਾਈ ਕਰ ਰਹੇ ਡਾ. ਆਦਰਸ਼ਪਾਲ ਵਿਜ ਨੇ ਯੂਨੀਵਰਸਿਟੀ ਤੋਂ ਇਲਾਵਾ ਪੰਜਾਬ ਦੇ ਸੰਦਰਭ ਵਿੱਚ ਵਾਤਾਵਰਣ ਦੀ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿ ਖੇਤੀਬਾੜੀ, ਪਾਣੀ, ਖੁਰਾਕ ਸੁਰੱਖਿਆ ਅਤੇ ਊਰਜਾ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਤਾਂ ਹੀ ਸਾਡੇ ਆਲੇ ਦੁਆਲੇ ਦਾ ਵਾਤਾਵਰਣ ਮਨੁੱਖੀ ਜ਼ਿੰਦਗੀ ਦੇ ਅਨੁਕੂਲ ਹੋ ਸਕਦਾ ਹੈ।
ਵਿਭਾਗ ਦੇ ਮੁਖੀ, ਡਾ. ਐਮ.ਐਸ ਭੱਟੀ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ।ਡਾ. ਆਦਰਸ਼ ਪਾਲ ਵਿਜ, ਕੋਆਰਡੀਨੇਟਰ ਨੇ ਧੰਨਵਾਦ ਦਾ ਪਤਾ ਪੇਸ਼ ਕੀਤਾ।ਪ੍ਰੋ. ਅਵਿਨਾਸ਼ ਨਾਗਪਾਲ ਨੇ ਮਹਿਮਾਨਾਂ ਨਾਲ ਜਾਣ ਪਛਾਣ ਕਰਾਈ ਅਤੇ ਡਾ. ਰਾਜਿੰਦਰ ਕੌਰ ਨੇ ਮੰਚ ਸੰਚਾਲਨ ਕੀਤਾ।
ਖੇਤਰੀ ਵਿਰਾਸਤ ਮਿਸ਼ਨ, ਗੁਰਸ਼ੇਰ ਸਿੰਘ, ਪ੍ਰੋ. ਅਮਰਜੀਤ ਸਿੰਘ ਸੂਦਨ, ਪ੍ਰੋ. ਸਰੋਜ ਅਰੋੜਾ, ਡਾ. ਜਤਿੰਦਰ ਕੌਰ, ਡਾ. ਕਿਰਨ ਧਾਮੀ ਅਤੇ ਪ੍ਰੋ. ਸਤਵਿੰਦਰਜੀਤ ਕੌਰ ਨੇ ਚਰਚਾ ਵਿਚ ਹਿੱਸਾ ਲਿਆ।
Punjab Post Daily Online Newspaper & Print Media