Friday, March 20, 2026

ਭਾਰਤੀ ਮੂਲ ਦੇ 2382 ਨਾਗਰਿਕ ਅਜੇ ਵੀ ਅਮਰੀਕਾ ਦੀਆਂ ਜੇਲਾਂ `ਚ ਨਜ਼ਰਬੰਦ – ਚਾਹਲ

ਜਲੰਧਰ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਮੂਲ ਦੇ 2382 ਨਾਗਰਿਕ ਜਿਹਨਾਂ ਵਿਚੋਂ ਜਿਆਦਾ ਪੰਜਾਬ ਤੇ ਗੁਜਰਾਤ ਸੂਬੇ ਨਾਲ ਸਬੰਧਤ ਹਨ ਅਜੇ ਵੀ satnam-singh-chahalਅਮਰੀਕਾ ਦੀਆਂ ਜੇਲਾਂ ਵਿਚ ਨਜ਼ਰਬੰਦ ਹਨ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਇਥੋਂ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਰਾਹੀਂ ਦਿੱਤੀ।ਚਾਹਲ ਨੇ ਦਸਿਆ ਕਿ ਅਮਰੀਕਾ ਦੇ ਫਰੀਡਮ ਆਫ ਇਨਫਰਮੇਸ਼ਨ (ਐਫ.ਓ.ਆਈ.ਏ) ਐਕਟ ਤਹਿਤ ਪਰਾਪਤ ਕੀਤੀ ਗਈ ਇਸ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੇ ਇਹ ਸਾਰੇ ਨਾਗਰਿਕ ਅਮਰੀਕਾ ਦੇ ਇਮੀਗਰੇਸ਼ਨ ਕਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਵੱਖ-ਵੱਖ ਮੌਕਿਆਂ `ਤੇ ਨਜ਼ਰਬੰਦ ਕੀਤੇ ਗਏ ਹਨ।ਜਿਹਨਾਂ ਵਿਚੋਂ ਬਹੁਤ ਸਾਰੇ ਨਜਰਬੰਦ ਕੈਦੀ ਅਮਰੀਕਾ ਅੰਦਰ ਸਿਆਸੀ ਸ਼ਰਣ ਲੈਣ ਦੀ ਮੰਗ ਕਰ ਰਹੇ ਹਨ।ਇਹਨਾਂ 2382 ਕੈਦੀਆਂ ਵਿਚੋਂ ਕੈਲੀਫੋਰਨੀਆਂ ਦੀਆਂ ਜੇਲਾਂ ਵਿਚ 891 ਕੈਦੀ, ਨਿਊਯਾਰਕ ਦੀਆਂ ਜੇਲਾਂ ਵਿਚ 52, ਵਸ਼ਿੰਗਟਨ ਸਟੇਟ ਦੀਆਂ ਜੇਲਾਂ ਵਿਚ 115 ਕੈਦੀ ਨਜਰਬੰਦ ਹਨ।ਚਾਹਲ ਨੇ ਇਸ ਗੱਲ `ਤੇ ਦੁੱਖ ਪਰਗਟ ਕੀਤਾ ਕਿ ਪੰਜਾਬ ਵਿਚ ਗੈਰ ਕਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਦਿਨੋ ਦਿਨ ਵਧ ਫੁਲ ਰਿਹਾ ਹੈ।
ਇਸ ਗੈਰ ਕਨੂੰਨੀ ਮਨੁਖੀ ਤਸਕਰੀ ਦੇ ਧੰਦੇ ਨੂੰ ਰੋਕਣ ਲਈ ਭਾਵੇਂ ਪੰਜਾਬ ਸਰਕਾਰ ਨੇ ਬੜੇ ਸਖਤ ਕਨੂੰਨ ਬਣਾ ਕੇ ਰੱਖੇ ਹੋਏ ਹਨ।ਪਰ ਇਸ ਧੰਦੇ ਨੂੰ ਰੋਕਣ ਵਾਲੀਆਂ ਏਜੰਸੀਆਂ ਤੇ ਵਿਭਾਗਾਂ ਵਿਚ ਇੱਛਾ ਸ਼ਕਤੀ ਦੀ ਬਹੁਤ ਘਾਟ ਹੈ, ਜਿਸ ਕਾਰਣ ਅੱਜ ਵੀ ਗੈਰਕਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਅਫਸ਼ਰਸ਼ਾਹੀ ਦੇ ਨੱਕ ਹੇਠਾਂ ਸ਼ਰੇਆਮ ਹੋ ਰਿਹਾ ਹੈ।ਚਾਹਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਵਿਚ ਗੈਰਕਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਇਸੇ ਤਰਾਂ ਹੀ ਜਾਰੀ ਰਿਹਾ ਤਾਂ ਇਕ ਹੋਰ ਮਾਲਟਾ ਕਾਂਡ ਵਰਗਾ ਦੁਖਾਂਤ ਵਾਪਰਨ ਤੋਂ ਬੱਚਿਆਂ ਨਹੀਂ ਜਾ ਸਕਦਾ।ਵੱਖ-ਵੱਖ ਜੇਲਾਂ ਵਿਚ ਪਰਾਪਤ ਹੋਏ ਆਪਣੇ ਤਜਰਬੇ ਨੂੰ ਸਾਂਝਾ ਕਰਦਿਆਂ ਚਾਹਲ ਨੇ ਦੱਸਿਆ ਕਿ ਜੇਲਾਂ ਵਿਚ ਜਿਹੜੇ ਭਾਰਤੀ ਮੂਲ਼ ਦੇ ਲੋਕ ਨਜ਼ਰਬੰਦ ਹੋ ਜਾਂਦੇ ਹਨ ਉਹਨਾਂ ਵਿਚੋਂ ਜਿਆਦਾ ਮੈਕਸੀਕੋ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਦੇ ਸਮੇਂ ਨਜਰਬੰਦ  ਤਾਂ ਕੁੱਝ ਇਕ ਅਮਰੀਕਾ ਅੰਦਰ ਅਮਰੀਕਾ ਦੇ ਇਮੀਗਰੇਸ਼ਨ ਕਨੂੰਨਾਂ ਦੀ ਉਲੰਘਣਾ ਕਰਦੇ ਹੋਏ ਗ੍ਰਿਫਤਾਰ ਕਰ ਲਏ ਜਾਂਦੇ ਹਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply