Wednesday, October 14, 2026

ਡੀ.ਏ.ਵੀ. ਪਬਲਿਕ ਸਕੂਲ ਦੇ ਸਕੇਟਰ ਦੀ ਸ੍ਰੀਮਤੀ ਸਮਰਿਤੀ ਜੁਬਿਨ ਇਰਾਨੀ ਵੱਲੋਂ ਪ੍ਰਸੰਸਾ

Smt. Smriti Zubin Irani
Smt. Smriti Zubin Irani

ਅੰਮ੍ਰਿਤਸਰ, 27 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਰਾਹੁਲ ਰਾਏ ਨੇ ਉਦੋਂ ਸਕੂਲ ਦਾ ਮਾਨ ਵਧਾਇਆ ਜਦੋਂ ਯੂਨੀਅਨ ਐਚ.ਆਰ.ਡੀ. ਦੇ ਪ੍ਰਧਾਨ ਸ਼੍ਰੀਮਤੀ ਸਮਰਿਤੀ ਜੁਬਿਨ ਇਰਾਨੀ ਨੇ ਸਕੇਟਿੰਗ ਦੇ ਮੈਦਾਨ ਵਿਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਤੇ ਵਧਾਈ ਦਿੱਤੀ।ਰਾਹੁਲ ਰਾਏ ਨੇ ਜਿਲ੍ਹਾ ਅਤੇ ਰਾਸ਼ਟਰੀ ਪਧੱਰ ਤੇ ਕਈ ਸਕੇਟਿੰਗ ਮੁਕਾਬਲਿਆਂ ਵਿਚ ਮੈਡਲ ਜਿੱਤੇ ਹਨ।ਹੁਣੇ ਹੀ ਉਸ ਨੇ ਰਿੰਗ ਰੇਸ ਅਤੇਂਂ 12 ਸਾਲ ਦੇ ਮੁੰਡਿਆਂ ਦੇ ਸਕੇਟਿੰਗ ਮੁਕਾਬਲੇ ਵਿਚ ਸੋਨੇ ਦੇ ਤਗਮੇ ਸੀ.ਬੀ.ਐਸ.ਈ. ਉਤੱਰੀ ਜੋੋਨ ਂਂ ਵਿਚੋਂ ਜਿੱਤੇ।ਉਹ ਸੀ.ਬੀ.ਐਸ.ਈ. ਦੁਆਰਾ ‘ਅਭਿਨੰਦਨ’ ਪ੍ਰੋਗਰਾਮ ਦੇ ਅੰਤਰਗਤ ਐਵਾਰਡ ਲਈ ਚੁਣਿਆ ਗਿਆ ਸੀ, ਜਿਹੜਾ ਕਿ ਵਿਦਿਆਰਥੀਆਂ ਨੂੰ ਉਹਨਾਂ ਦੇ ਪ੍ਰਤਿਭਾਸ਼ਾਲੀ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ।ਉਸ ਨੂੰ ਸੀ.ਬੀ.ਐਸ.ਈ. ਦੁਆਰਾ ਸੳਲਾਘਾਯੋਗ ਪੱਤਰ ਅਤੇ ਪ੍ਰਧਾਨ ਮੰਤਰੀ ਦੁਆਰਾ ਹਸਤਾਖਰ ਕੀਤਾ ਹੋਇਆ ਸੁਨੇਹਾ ਪੱਤਰ ਮਿਲਿਆ।ਉਸ ਨੂੰ ਸੀ.ਬੀ.ਐਸ.ਈ. ਦੁਆਰਾ ਨਹਿਰੂ ਐਵਾਰਡ ਵੀ ਮਿਲ ਚੁੱਕਾ ਹੈ, ਜਿਸ ਵਿੱਚ ਉਸਨੂੰ ਸਰਟੀਫਿਕੇਟ ਅਤੇ 6000 ਰੁਪਏ ਦਾ ਨਕਦ ਇਨਾਮ ਪ੍ਰਾਪਤ ਹੋਇਆ ਸੀ।ਅੰਮ੍ਰਿਤਸਰ ਜੋੋਨ ਦੇ ਖੇਤਰੀ ਨਿਰਦੇਸੳਕ ਡਾ: ਸ੍ਰੀਮਤੀ ਨੀਲਮ ਕਾਮਰਾ, ਪਿ੍ਰੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੂਮੈਨ ਤੇ ਸਕੂਲ ਕੇ ਪ੍ਰਬੰਧਕ ਡਾ: ਕੇ.ਐਨ. ਕੌਲ, ਪਿ੍ਰੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਸਕੂਲ ਦੁਆਰਾ ਵਿਦਿਆਰਥੀਆਂ ਨੂੰ ਦਿੱਤੇ ਚੰਗੇ ਮੌਕਿਆਂ ਦੀ ਸ਼ਲਾਘਾ ਕੀਤੀ । ਸਕੂਲ ਦੇ ਪਿ੍ਰੰਸੀਪਲ ਡਾ: ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਤੇ ਖੁਸ਼ੀ ਜਾਹਿਰ ਕੀਤੀ ਅਤੇ ਵਧਾਈ ਦਿੱਤੀ।ਉਹਨਾਂ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਅਤੇ ਰੋਜਾਨਾ ਅਭਿਆਸ ਦੁਆਰਾ ਆਪਣੀ ਕਾਬਲੀਅਤ ਨੂੰ ਹੋਰ ਚੰਗਾ ਕਰਨ ਲਈ ਸਿੱਖਿਆ ਦਿੱਤੀ ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply