ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਤੀ ਰਾਤ ਮਹਾਂਰਾਸ਼ਟਰ ਦੇ ਸਹਿਕਾਰਤਾ ਮੰਤਰੀ ਸੁਭਾਸ਼ ਦੇਸ਼ਮੁੱਖ ਅਤੇ ਪੰਜਾਬ ਦੇ ਸਹਿਕਾਰਤਾ
ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰਣਜੀਤ ਐਵੀਨਿਊ ਸਥਿਤ ਮਾਰਕਫੈਡ ਦੇ ਆਊਟਲੈਟ ਸਟੋਰ ਦਾ ਦੌਰਾ ਕੀਤਾ ਗਿਆ।ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਮਾਰਕਫੈਡ ਬਾਲ ਮੁਕੰਦ ਸ਼ਰਮਾ ਨੇ ਸੁਭਾਸ਼ ਦੇਸ਼ਮੁੱਖ ਨੂੰ ਮਾਰਕਫੈਡ ਦੇ ਉਤਪਾਦ, ਪੈਕਿੰਗ ਅਤੇ ਕੁਆਲਟੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।ਦੇਸ਼ਮੁੱਖ ਸਹਿਕਾਰੀ ਅਦਾਰੇ ਮਾਰਕਫੈਡ ਵੱਲੋਂ ਚਲਾਏ ਜਾ ਰਹੇ ਸਟੋਰਾਂ ਅਤੇ ਉਤਪਾਦਾਂ ਦੀ ਬਰਕਰਾਰ ਰੱਖੀ ਗਈ ਗੁਣਵਤਾ ਦੀ ਰੱਜ਼ਵੀਂ ਸਰਾਹਨਾ ਕੀਤੀ ਗਈ ਅਤੇ ਉਨਾਂ ਇੱਛਾ ਜਤਾਈ ਕਿ ਮਾਰਕਫੈਡ ਦੇ ਇਹ ਸਟੋਰ ਮਹਾਂਰਾਸ਼ਟਰ ਵਿਚ ਵੀ ਖੋਲ੍ਹੇ ਜਾਣ।ਰੰਧਾਵਾ ਨੇ ਇਸ ਪੇਸ਼ਕਸ ’ਤੇ ਬਾਲ ਮੁਕੰਦ ਸ਼ਰਮਾ ਨੂੰ ਸਾਰੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਹਦਾਇਤ ਕਰਦੇ ਕਿਹਾ ਕਿ ਦੇਸ਼ ਭਰ ਵਿਚ ਇੰਨਾਂ ਸੰਭਾਵਨਾਵਾਂ ਦੀ ਤਲਾਸ਼ ਕਰਕੇ ਉਨਾਂ ਥਾਵਾਂ ’ਤੇ ਇਹ ਸਟੋਰ ਖੋਲ੍ਹੇ ਜਾਣਗੇ।
ਇਸ ਮੌਕੇ ਜੁਇੰਟ ਰਜਿਸਟਰਾਰ ਭੁਪਿੰਦਰ ਸਿੰਘ ਵਾਲੀਆ, ਮਾਰਕਫੈਡ ਦੇ ਜਿਲ੍ਹਾ ਪ੍ਰਬੰਧਕ ਇੰਦਰਜੀਤ ਸਿੰਘ, ਜਗਦੀਪ ਸਿੰਘ ਅਤੇ ਮਾਰਕਫੈਡ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media