Tuesday, July 14, 2026

ਟਰੈਫਿਕ ਜਾਗਰੂਕਕਤਾ ਸੈਮੀਨਾਰ ਦਾ ਆਯੋਜਨ

ਜਾਣਕਾਰੀ ਦਿੰਦੇ ਟਰੈਫਿਕ ਅਧਿਕਾਰੀ ਅਤੇ ਮੌਜੂਦ ਬੱਚੇ।
ਜਾਣਕਾਰੀ ਦਿੰਦੇ ਟਰੈਫਿਕ ਅਧਿਕਾਰੀ ਅਤੇ ਮੌਜੂਦ ਬੱਚੇ।

ਫਾਜਿਲਕਾ , 26 ਅਗਸਤ ( ਵਿਨੀਤ ਅਰੋੜਾ ) : ਬੀਤੇ ਦਿਨ ਸਰਕਾਰੀ ਸੀਨਿਅਰ ਸਕੈਡਰੀ ਸਕੂਲ ਆਜ਼ਮ ਵਾਲਾ ਵਿੱਚ ਟ੍ਰੈਫਿਕ ਐਜੂਕੇਸ਼ਨ ਸੈਲ ਫਾਜ਼ਿਲਕਾ ਵਲੋ ਟ੍ਰੈਫਿਕ ਨਿਯਮਾ ਵਿਦਿਆਰਥੀਆ ਨੂੰ ਜਾਗਰੂਕ ਕੀਤਾ ਗਿਆ । ਸੈਮੀਨਾਰ ਵਿੱਚ ਹਵਾਲਦਾਰ ਜੰਗੀਰ ਸਿੰਘ ਨੇ ਵਿਦਿਆਰਥੀਆ ਅਤੇ ਸਟਾਫ ਨੂੰ ਟ੍ਰੈਫਿਕ ਨਿਯਮਾ ਦੀ ਬਰੀਕੀ ਨਾਲ ਜਾਣਕਾਰੀ ਦਿੱਤੀ । ਇਸ ਮੋਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਮਰਿਤੀ ਨੇ ਆਪਣੇ ਸੰਬੋਧਨ ਵਿੱਚ ਕਿਹਾਕਿ ਦਿਨੋ ਦਿਨ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਵਿਭਾਗ ਵੱਲੋ ਸਕੂਲਾ ਵਿੱਚ ਬੱਚਿਆ ਨੂੰ ਨਿਯਮਾ ਪ੍ਰਤੀ ਜਾਗਰੂਕ ਕਰਨਾ ਇਕ ਸਲਾਘਾਯੋਗ ਕੰਮ ਹੈ । ਉਹਨਾ ਕਿਹਾਕਿ ਪ੍ਰਤੇਕ ਵਿਅਕਤੀ ਟ੍ਰੈਫਿਕ ਨਿਯਮਾ ਦੀ ਪਾਲਣਾ ਕਰੇ ਤਾ ਜੋ ਦਿਨ ਪ੍ਰਤੀ ਦਿਨ ਵੱਧ ਰਹੇ ਹਾਦਸਿਆ ਤੇ ਕਾਬੂ ਪਾਇਆ ਜਾ ਸਕੇ । ਉਹਨਾ ਨੇ ਸਕੂਲ ਦੇ ਬੱਚਿਆ ਨੂੰ ਟ੍ਰੈਫਿਕ ਨਿਯਮਾ ਨੂੰ ਆਪਣੀ ਜਿੰਦਗੀ ਵਿੱਚ ਲਾਗੂ ਕਰਨ ਦਾ ਪ੍ਰਣ ਵੀ ਲਿਆ । ਇਸ ਮੋਕੇ ਜਗਦੀਸ ਲਾਲ ਮਕੜ,ਨਰੇਸ਼ ਸ਼ਰਮਾ,ਦੇਵੀ ਲਾਲ,ਸੁਖਦੇਵ ਸਿੰਘ,ਰਵੀ ਕੁਮਾਰ,ਸਤਿੰਦਰਪਾਲ ਸੰਘਾ,ਸਿਕੰਦਰ ਸਿੰਘ,ਰਣਬੀਰ ਸਿੰਘ,ਗੁਰਬਿੰਦਰ ਸਿੰਘ,ਮੈਡਮ ਅਨੀਤਾ,ਮੈਡਮ ਸੁਨੀਤਾ ਅਤੇ ਸਮੂਹ ਸਟਾਫ ਮੋਜੂਦ ਸੀ ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply