Friday, September 25, 2026

ਦੁਰਗਾ ਮੰਦਿਰ ਤੋਂ ਕਾਤ੍ਰਿਕ ਮਹਾਤਮ ਦੀਆਂ ਪ੍ਰਭਾਤ ਫੇਰੀਆਂ 12 ਤੋਂ 22 ਨਵੰਬਰ ਤੱਕ

ਸਮਰਾਲਾ, 16 ਨਵੰਬਰ (ਪੰਜਾਬ ਪੋਸਟ- ਕੰਗ) – ਦੁਰਗਾ ਮੰਦਿਰ ਸਮਰਾਲਾ ਤੋਂ ਬਾਬਾ ਜਗਨ ਨਾਥ ਦੀ ਅਗਵਾਈ ਵਿੱਚ ਹਰ ਸਾਲ ਦੀ ਇਸ ਸਾਲ ਵੀ ਕਾਤਿ੍ਰਕ PPN1611201802ਮਹਾਤਮ ਦੀਆਂ ਪ੍ਰਭਾਤ ਫੇਰੀਆਂ ਸਾਰੇ ਸਮਰਾਲਾ ਸ਼ਹਿਰ ਦੀਆਂ ਗਲੀਆਂ-ਮੁਹੱਲਿਆਂ ਵਿੱਚ ਭਗਤਾਂ ਸਮੇਤ 12 ਨਵੰਬਰ ਤੋਂ 22 ਨਵੰਬਰ 2018 ਤੱਕ ਕੱਢੀਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ 23 ਨਵੰਬਰ 2018 ਨੂੰ ਤੁਲਸੀ ਜੀ ਦਾ ਵਿਆਹ ਬੜੀ ਧੂਮ ਧਾਮ ਨਾਲ ਬਿਹਾਰੀ ਦੇ ਨਾਲ ਵਾਜੇ-ਗਾਜੇ ਸਮੇਤ ਕੀਤਾ ਜਾ ਰਿਹਾ ਹੈ।
ਇਸ ਪ੍ਰਭਾਤ ਫੇਰੀ ਵਿੱਚ ਖਾਸ ਤੌਰ `ਤੇ ਦੁਰਗਾ ਮੰਦਿਰ ਦੀ ਮਹਿਲਾ ਕੀਰਤਨ ਮੰਡਲੀ ਕੀਰਤਨ ਦਾ ਗਾਇਣ  ਕਰਦੀਆਂ ਹਨ ਅਤੇ ਹੋਰ ਸੰਤ ਮਹਾਤਮਾ ਇਸ ਪ੍ਰਭਾਤ ਫੇਰੀ ਵਿੱਚ ਸ਼ਾਮਿਲ ਹੁੰਦੇ ਹਨ। ਜਿੰਨਾਂ ਵਿੱਚ ਬਸੰਤ ਨਾਥ, ਬਾਬਾ ਮਾਦਪੁਰ ਵਾਲੇ, ਛੋਟੂ ਨਾਥ ਦੁਰਗਾ ਮੰਦਿਰ ਵਾਲੇ, ਬੈਨੀਪਾਲ ਮਾਦਪੁਰ, ਬਲਦੇਵ ਸਿੰਘ ਸਮਰਾਲਾ, ਬਿੱਟੂ, ਅਸੰਤੋਸ਼ ਕੁਮਾਰ, ਕੈਲਾਸ਼ ਨਾਥ, ਹੀਰਾ ਲਾਲ, ਜੁਗਲ ਕਿਸ਼ੋਰ ਸਾਹਨੀ, ਗਣਪਤ ਰਾਏ, ਹਨੀਸ਼ ਕੌਸ਼ਲ, ਪਰਮਿੰਦਰ ਵਰਮਾ, ਮੌਜੀ, ਸ਼ੁਕਲਾ ਆਦਿ ਸ਼ਾਮਲ ਹਨ।ਇਸ ਪ੍ਰਭਾਤ ਫੇਰੀ ਵਿੱਚ ਜਾਂਦੇ ਭਗਤਾਂ ਨੂੰ ਚਾਹ ਪਾਣੀ ਦਾ ਲੰਗਰ ਖਾਸ ਕਰਕੇ ਸ਼ਹਿਰ ਦੇ ਨਿਵਾਸੀ ਹੀ ਭੇਂਟ ਕਰਦੇ ਹਨ। 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply