Monday, July 27, 2026

64ਵੇਂ ਪੰਜਾਬ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟ `ਚ ਸੇਂਟ ਸੋਲਜ਼ਰ ਸਕੂਲ ਨੇ ਜਿੱਤੇ ਮੈਡਲ

ਜੰਡਿਆਲਾ, 16 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸਥਾਨਕ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਬੱਚਿਆਂ ਨੇ ‘ਕਰਾਟੇ ਮਾਰਸ਼ਲ’ ਆਰਟ PPN1611201807ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਮੈਡਲ ਹਾਸਿਲ ਕੀਤੇ ਹਨ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਵਿਖੇ ਹੋਈ 64ਵੇਂ ਪੰਜਾਬ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟ ਵਿੱਚ 22 ਜਿਲਿਆਂ ਤੋਂ ਅੰਡਰ-14, 17 ਅਤੇ 19 ਲੜਕੇ/ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।ਅੰਡਰ-14 ਲੜਕਿਆਂ ਦੀ ਓਵਰਆਲ ਟਰਾਫੀ ਅੰਮ੍ਰਿਤਸਰ ਨੇ ਜਿੱਤੀ ਅਤੇ ਇਸ ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਬੱਚਿਆਂ ਦਾ ਅਹਿਮ ਯੋਗਦਾਨ ਰਿਹਾ।ਸੇਂਟ ਸੋਲਜ਼ਰ ਸਕੂਲ ਦੇ ਬੱਚਿਆਂ ਦਿਲਰਾਜ ਸਿੰਘ ਨੇ ਗੋਲਡ ਮੈਡਲ, ਲਵਪ੍ਰੀਤ ਸਿੰੜ ਗੋਲਡ ਮੈਡਲ, ਮਹਿਕਬੀਰ ਸਿੰਘ ਗੋਲਡ ਮੈਡਲ, ਜਸ਼ਨਦੀਪ ਸਿੰਘ ਬਰੋਨਜ਼ ਮੈਡਲ, ਸਾਹਿਲਦੀਪ ਸਿੰਘ ਬਰੋਨਜ਼ ਮੈਡਲ ਅਤੇ ਅਮਡਰ-19 ਲੜਕਿਆਂ ਵਿੱਚੋਂ ਰਮਨਪ੍ਰੀਤ ਸਿੰਘ ਨੇ ਸਿਲਵਰ ਮੈਡਲ ਹਾਸਿਲ ਕੀਤਾ।
ਸਕੂਲ ਪਹੁੰਚਣ `ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪਿ੍ਰੰਸੀਪਲ ਅਮਰਪ੍ਰੀਤ ਕੌਰ, ਵਾਇਸ ਪਿ੍ਰੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਨਰਿੰਦਰਪਾਲ ਕੌਰ, ਸ਼ਿਲਪਾ ਸ਼ਰਮਾ ਨੇ ਜੇਤੂਆਂ ਦਾ ਸਨਮਾਨ ਕੀਤਾ ਅਤੇ ਉਹਨਾਂ ਦੇ ਕੋਚ ਸੁਖਦੇਵ ਸਿੰਘ ਨੂੰ ਵੀ ਵਧਾਈ ਦਿੱਤੀ ।    

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply