ਭੀਖੀ/ਮਾਨਸਾ, 18 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਸਰਕਾਰ ਵਲੋਂ ਲੋਕਾਂ ਦੀਆਂ ਸਹੂਲਤਾਂ `ਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਅੰਦਰ ਖੋਲ੍ਹੇ ਗਏ 7 ਫਰਦ ਕੇਂਦਰ ਲੋਕਾਂ ਲਈ ਕਾਫੀ ਸਹਾਈ ਸਿੱਧ ਹੋ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਸਟਮ ਮੈਨੇਜ਼ਰ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਇੰਜੀਨੀਅਰ ਪ੍ਰਸ਼ਾਂਤ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੱਲ ਰਹੇ 7 ਫ਼ਰਦ ਕੇਂਦਰਾਂ ਤੋਂ ਅਗਸਤ-ਸਤੰਬਰ 2018 ਮਹੀਨੇ ਦੌਰਾਨ ਕੁੱਲ 15959 ਫਰਦਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਫਰਦਾਂ ਮੁਹੱਈਆ ਕਰਵਾਉਣ `ਤੇ ਪ੍ਰਾਪਤ ਫੀਸ ਵਜੋਂ 19 ਲੱਖ 20 ਹਜ਼ਾਰ 880 ਰੁਪਏ ਦੀ ਰਾਸ਼ੀ ਇਕੱਤਰ ਹੋਈ ਹੈ।ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਨੇ ਜ਼ਮੀਨ ਦੀ ਫਰਦ ਦੀ ਕਾਪੀ ਲੈਣੀ ਹੋਵੇ, ਉਹ ਅਰਜ਼ੀ ਦੇ ਕੇ ਮਿੰਟਾਂ ਵਿੱਚ ਹੀ ਤਸਦੀਕ ਕੀਤੀ ਕਾਪੀ ਪ੍ਰਾਪਤ ਕਰ ਸਕਦਾ ਹੈ ।ਉਨ੍ਹਾਂ ਦੱਸਿਆ ਕਿ ਜ਼ਮੀਨਾਂ ਦੀਆਂ ਸਾਰੀਆਂ ਫਰਦਾਂ ਵੈਬਸਾਈਟ `ਡਬਲਿਊ ਡਬਲਿਊ ਡਬਲਿਊ ਡਾਟ ਪੀਐਲਆਰਐਸ ਡਾਟ ਓਆਰਜੀ ਡਾਟ ਇਨ` `ਤੇ ਅਪਲੋਡ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਆਪਣੀ ਜ਼ਮੀਨ ਦਾ ਰਿਕਾਰਡ ਚੈੱਕ ਕਰਨਾ ਹੋਵੇ, ਤਾਂ ਉਹ ਇਸ ਵੈਬਸਾਈਟ `ਤੇ ਜਾ ਕੇ ਆਪਣਾ ਪਿੰਡ ਅਤੇ ਖੇਵਟ ਨੰਬਰ ਐਂਟਰ ਕਰ ਕੇ ਸਾਰਾ ਰਿਕਾਰਡ ਦੇਖ ਸਕਦਾ ਹੈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media