Friday, August 28, 2026

ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ ਤੇ ਕੁਇਜ਼ ਮੁਕਾਬਲੇ 2018 ਸੰਪਨ

PUNB1801201810ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ- ਸੰਧੂ) – ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅੰਦਰ ਲੁਕੀ ਪ੍ਰਤਿਭਾ ਨੂੰ ਉਭਾਰਣ ਤੇ ਨਿਖਾਰਣ ਲਈ ਪੰਜਾਬ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰ.) ਸਲਵਿੰਦਰ ਸਿੰਘ ਸਮਰਾ ਦੀ ਯੋਗ ਅਗਵਾਈ `ਚ ਸਰਕਾਰੀ ਹਾਈ ਸਕੂਲ ਪੁਤਲੀਘਰ (ਗਵਾਲ ਮੰਡੀ) ਵਿਖੇ ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ ਤੇ ਕੁਇਜ਼ ਮੁਕਾਬਲਾ 2018 ਦਾ ਆਯੋਜਨ ਕੀਤਾ ਗਿਆ ।
 ਮੁੱਖ ਅਧਿਆਪਕ ਅਮਰਜੀਤ ਸਿੰਘ ਭਿੰਡਰ ਦੀ ਦੇਖ-ਰੇਖ `ਚ ਹੋਏ ਕੁਇਜ਼ ਮੁਕਾਬਲੇ ਦੌਰਾਨ ਅੰਗ੍ਰੇਜ਼ੀ, ਸਮਾਜਿਕ, ਗਣਿਤ ਤੇ ਸਾਇੰਸ ਵਿਸ਼ੇ ਸਬੰਧੀ ਵਿਦਿਆਰਥੀਆਂ ਦੇ ਗਿਆਨ ਦੀ ਪਰਖ ਕੀਤੀ ਗਈ।ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਪੁੱਜੇ ਡਿਪਟੀ ਡੀ.ਈ.ਓ ਹਰਭਗਵੰਤ ਸਿੰਘ ਤੇ ਬਤੌਰ ਜੱਜਾਂ ਦੀ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਰਾਜੀਵ ਵੋਹਰਾ, ਲੀਨਾ ਦੇਵੀ, ਮਨਪ੍ਰੀਤ ਕੌਰ, ਜਸਪ੍ਰੀਤ ਸਿੰਘ ਦਾ ਧੰਨਵਾਦ ਕੀਤਾ।ਕੁਇਜ਼ ਮੁਕਾਬਲੇ ਵਿੱਚ ਸ.ਕ.ਸ.ਸ.ਸ ਪੁਤਲੀਘਰ ਪਹਿਲੇ, ਸ.ਕ.ਸ.ਸ ਨਵਾਂ ਕੋਟ ਅਤੇ ਬਾਬਾ ਸੋਹਨ ਸਿੰਘ ਭਕਨਾ ਸ.ਸ.ਸ.ਸ ਭਕਨਾ ਕਲਾਂ ਤੀਜੇ ਸਥਾਨ `ਤੇ ਰਹੇ ਅਤੇ ਮਿਡਲ ਵਿੰਗ ਵਿੱਚ ਸ਼ਾਮਲ ਸ.ਮਿ.ਸ ਗੁਰੂ ਨਾਨਕਪੁਰਾ ਪਹਿਲੇ, ਸ.ਕ.ਸ.ਸ ਨਵਾਂ ਕੋਟ ਦੂਜੇ ਅਤੇ ਸ.ਕ.ਸ.ਸ ਭਕਨਾ ਖੁਰਦ ਨੇ ਤੀਜਾ ਸਥਾਨ ਹਾਸਲ ਕੀਤਾ।ਜੇਤੂਆਂ ਨੂੰ ਇਨਾਮ ਦੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਇੰਦਰਜੀਤ ਕੌਰ, ਗੁਰਜੀਤ ਕੌਰ, ਸਰਬਜੀਤ ਕੌਰ, ਹਰਪਾਲ ਸਿੰਘ, ਜਸਵਿੰਦਰ ਸਿੰਘ, ਸ਼ਕਤੀ ਬਾਲਾ, ਹਰਪ੍ਰੀਤ ਕੌਰ, ਪਰਮਿੰਦਰਜੀਤ ਕੌਰ, ਅੰਜੂ ਬਾਲਾ, ਸੁਨੀਤਾ ਸ਼ਰਮਾ, ਦਿਨੇਸ਼ ਕੁਮਾਰ, ਰਿਤੂ ਬੇਦੀ, ਕੁਲਦੀਪ ਕੌਰ, ਰੋਹਿਨ., ਅਮਨਦੀਪ ਕੌਰ, ਅਨੂੰ ਬਾਲਾ, ਕਰਮ ਸਿੰਘ, ਸ਼ਰਨਜੀਤ ਕੌਰ ਆਦਿ ਹਾਜ਼ਰ ਸਨ।
 

Check Also

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ‘ਵਰਸਿਟੀ ਇਮਤਿਹਾਨਾਂ ‘ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …

Leave a Reply