ਪਠਾਨਕੋਟ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਦੇ ਅਧੀਨ 18 ਨਵੰਬਰ ਤੋਂ ਸ਼ੁਰੁ ਹੋ ਰਹੇ ਪਲਸ ਪੋਲਿਓ ਮਾਈਗਰੇਟਰੀ ਰਾਊਂਡ ਸਬੰਧੀ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਉਨ੍ਹਾਂ ਦੱਸਿਆ ਕਿ ਮੁਹਿੰਮ ਨੂੰ ਸਫਲ ਬਣਾਉਣ ਲਈ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈ ਜਾਣਗੀਆਂ। ਜਿਲਾ ਪਠਾਨਕੋਟ ਦੇ ਅਧੀਨ ਏਰੀਏ ਵਿੱਚ ਪੈਦੀਆਂ ਝੁੱਗੀਆਂ, ਝੋਪੜੀਆਂ, ਸਮੱਲ ਏਰੀਆ, ਭੱਠੇ `ਤੇ ਰਹਿੰਦੇ ਬੱਚੇ ਅਤੇ ਉਸਾਰੀ ਦਾ ਕੰਮ ਕਰ ਰਹੇ ਪ੍ਰਵਾਸੀ ਮਜਦੂਰਾਂ ਦੇ ਪਰਿਵਾਰਾਂ ਦੇ ਬੱਚਿਆਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਗਈਆਂ ਹਨ। ਇਹਨਾਂ ਨੂੰ ਮਿਤੀ 18,19,20 ਨਵੰਬਰ 2018 ਨੂੰ ਘਰ-ਘਰ ਜਾ ਕੇ ਸਿਹਤ ਮਹਿਕਮੇ ਦੀਆਂ ਟੀਮਾਂ ਵਲੋਂ ਬੂੰਦਾਂ ਪਿਲਾਈਆਂ ਜਾਣਗੀਆਂ। ਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਵਲੋਂ ਇਸ ਮੁੰਹਿਮ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ਸਬੰਧੀ ਨਿਰਦੇਸ਼ ਦਿੱਤੇ ਗਏ ਹਨ। ਇਸ ਮੁਹਿੰਮ ਵਿੱਚ ਜਿਲ੍ਹੇ ਦੀ 28283 ਮਾਈਗਰੇਟਰੀ ਆਬਾਦੀ ਦੇ 0 ਤੋਂ 5 ਸਾਲ ਦੇ 4040 ਬੱਚੇ ਕਵਰ ਕੀਤੇ ਜਾਣਗੇ। ਜਿਸ 30 ਟੀਮਾਂ ਅਤੇ 12 ਸੁਪਰਵਾਈਜਰ ਜਿਲ੍ਹੇ ਵਿੱਚ ਕੰਮ ਕਰਨਗੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media