Wednesday, May 27, 2026

ਉਗਦੇ ਤੇ ਡੁੱਬਦੇ ਸੂਰਜ ਦੀ ਪੂਜਾ ਕਰਕੇ ਮਨਾਇਆ ਜਾਂਦਾ ਹੈ ਛਠ ਪੂਜਾ ਦਾ ਤਿਓਹਾਰ

ਜੰਡਿਆਲਾ ਗੁਰੂ, 18 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) -ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੰਡਿਆਲਾ ਗੁਰੂ ਨਜਦੀਕ ਮੱਲੀਆਂ ਨਹਿਰ ਵਿਚ ਛਠ PUNB1801201827ਪੂਜਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਪ੍ਰਮੋਦ ਸਿੰਘ, ਬਿਕਰਮ ਕੁਮਾਰ, ਰਿਤਨੇਸ਼ ਸਿੰਘ, ਮਦਨ ਪ੍ਰਸਾਦ, ਅਨਿਲ ਸਿੰਘ, ਵਿਕਰਾਂਤ ਕੁਮਾਰ, ਦਿਲੀਪ ਸਾਹਨੀ, ਮੁਕੇਸ਼ ਸਾਹਨੀ, ਮਦਨ ਚੋਧਰੀ, ਬੀਰੇਂਦਰ, ਦੀਪ ਲਾਲ ਸ਼ਾਹ ਆਦਿ ਹਾਜ਼ਰ ਸਨ।
ਇਸ ਪੂਜਾ ਵਿਚ ਲੋਕ ਭਗਵਾਨ ਦੀਨਾਨਾਥ ਦੇ ਉਗਦੇ ਅਤੇ ਡੁੱਬਦੇ ਸੂਰਜ ਦੀ ਪੂਜਾ ਕਰਦੇ ਹਨ।ਇਸ ਪੂਜਾ ਦੌਰਾਨ ਲੋਕ 36 ਘੰਟੇ ਦਾ ਨਿਰਜਲ ਉਪਵਾਸ ਰੱਖ ਕੇ ਅਤੇ ਆਪਣੇ ਆਪ ਨੂੰ ਗੰਗਾ ਜਲ ਨਾਲ ਪਵਿੱਤਰ ਕਰਦੇ ਹਨ। ਮਾਨਤਾ ਹੈ ਕਿ ਇਸ ਪੂਜਾ ਨਾਲ ਵੰਸ਼ ਦੀ ਪ੍ਰਾਪਤੀ, ਸਮਰਿਧੀ, ਘਰ ਵਿੱਚ ਸੁੱਖ-ਸ਼ਾਂਤੀ ਆਦਿ ਦੀ ਪ੍ਰਾਪਤੀ ਹੁੰਦੀ ਹੈ।ਪ੍ਰਾਚੀਨ ਕਾਲ ਤੋਂ ਹੀ ਇਹ ਤਿਉਹਾਰ ਹਰ ਸਾਲ ਭਾਰਤ ਦੇ ਉੱਤਰੀ ਭਾਗ  ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਇਹ ਤਿਉਹਾਰ ਵਿਸ਼ੇਸ਼ ਕਰਕੇ ਔਰਤਾਂ, ਬੱਚੇ ਘਰੋਂ ਪੈਦਲ ਨਦੀ ਦੇ ਕੰਢੇ ਨਵੇਂ ਨਵੇਂ ਕੱਪੜੇ ਪਾ ਕੇ ਇਹ ਤਿਉਹਾਰ ਮਨਾਉਂਦੇ ਹਨ।ਰਸਤੇ ਵਿੱਚ ਔਰਤਾਂ ਵਲੋਂ ਤਰ੍ਹਾਂ ਤਰ੍ਹਾਂ ਦੇ ਗੀਤ ਗਾਏ ਜਾਂਦੇ ਹਨ ਅਤੇ ਨਦੀ ਦੇ ਕਿਨਾਰੇ ਭਗਤੀ-ਭਜਨ ਦਾ ਆਯੋਜਨ ਵੀ ਕੀਤਾ ਜਾਂਦਾ ਹੈ।ਅੰਤ ਵਿਚ ਆਯੋਜਨ ਕਰਤਾ ਵਲੋਂ  ਚਾਹ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ।
 

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply