Sunday, April 12, 2026

ਡਾ. ਸੋਹਲ ਦੀ ਕਾਵਿ ਪੁਸਤਕ `ਐਨੀਮੇਟਿਡ ਰਿਸ਼ਤੇ` `ਤੇ ਹੋਈ ਵਿਚਾਰ ਚਰਚਾ

ਆਰਥਿਕ ਤਾਣੇ ਬਾਣੇ ਤੇ ਚੋਟ ਕਰਦੀ ਹੈ ਕਵਿਤਾ – ਡਾ. ਤਿਆਗੀ, ਡਾ. ਦਰਿਆ
ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ – ਦਵਿੰਦਰ ਸਿੰਘ) – ਏਕਮ ਸਾਹਿਤ ਮੰਚ ਵਲੋਂ ਭਾਈ ਵੀਰ ਸਿੰਘ ਵਿਚਾਰ ਮੰਚ ਦੇ ਸਹਿਯੋਗ ਨਾਲ ਭਾਈ ਵੀਰ ਸਿੰਘ PUNB1911201804ਨਿਵਾਸ ਅਸਥਾਨ ’ਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਐਨੀਮੇਟਿਡ ਰਿਸ਼ਤੇ’ ਉਪਰ ਵਿਚਾਰ ਚਰਚਾ ਕੀਤੀ ਗਈ। ਏਕਮ ਸਾਹਿਤ ਮੰਚ ਦੀ ਪ੍ਰਧਾਨ ਸ਼ਾਇਰਾ ਅਰਤਿੰਦਰ ਸੰਧੂ ਨੇ ਡਾ. ਸੋਹਲ ਬਾਰੇ ਜਾਣ ਪਛਾਣ ਕਰਵਾਉਂਦਿਆਂ ਦੀਆਂ ਸਾਹਿਤਕ ਰਚਨਾਵਾਂ ਬਾਰੇ ਦੱਸਿਆ।
          ਡਾ. ਮੋਹਨ ਤਿਆਗੀ ਨੇ ਵਿਚਾਰ ਚਰਚਾ ਦਾ ਮੁੱਢ ਬੰਨਦਿਆਂ ਕਿਹਾ ਕਿ ਸੰਗ੍ਰਹਿ ਦੀ ਸਮੁੱਚੀ ਕਵਿਤਾ ਵਿਸ਼ਵੀਕਰਨ ਦੇ ਇਸ ਖਤਰਨਾਕ ਦੌਰ ਵਿਚ ਜਿਥੇ ਸਾਡੇ ਆਲੇ-ਦੁਆਲੇ ਉਸਰ ਰਹੇ ਐਨੀਮੇਟਿਡ ਸੰਸਾਰ ਵੱਲ ਇਸ਼ਾਰਾ ਕਰਦੀ ਹੈ, ਉਸ ਦੇ ਨਾਲ ਹੀ ਦਿਨ-ਬ-ਦਿਨ ਮਨੁੱਖੀ ਨੂੰ ਹੜੱਪਣ ਵਾਲੇ ਮਾਨਵ ਵਿਰੋਧੀ ਵਰਤਾਰਿਆਂ ਦੀ ਸ਼ਨਾਖਤ ਕਰਨ ਦਾ ਯਤਨ ਵੀ ਕਰਦੀ ਹੈ।
          ਡਾ. ਦਰਿਆ ਨੇ ਪੁਸਤਕ ’ਤੇ ਸ਼ੁਰੂ ਹੋਈ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਮਾਨਵੀ ਰਿਸ਼ਤਿਆਂ ਦੇ ਤਾਣੇ-ਬਾਣੇ ਵਿਚ ਵਧ ਰਹੇ ਬਜ਼ਾਰੀਕਰਨ ਕਰਕੇ ਭਰਮ ਤੇ ਛਲਾਵੇ ਦੇ ਰਿਸ਼ਤਿਆਂ ਦੀ ਭਰਮਾਰ ਹੈ, ਪਰ ਪੁਸਤਕ ਦੀਆਂ ਕਵਿਤਾਵਾਂ ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਅਸਲੀਅਤ ਦੀ ਨਿਸ਼ਾਨਦੇਹੀ ਕਰਦੀਆਂ ਹਨ।
ਡਾ. ਅਨੂਪ ਸਿੰਘ ਨੇ ਲੇਖਕਾਂ ਨੂੰ ਪੁਸਤਕ ਦੀ ਵਧਾਈ ਦਿੰਦਿਆਂ ਕਿਹਾ ਕਿ ਡਾ. ਸੋਹਲ ਦੀ ਸਮੁੱਚੀ ਕਵਿਤਾ ਦੀ ਭਾਸ਼ਾ ਸ਼ੈਲੀ ਮਨ ਨੂੰ ਟੁੰਬਣ ਵਾਲੀ ਹੈ।ਡਾ. ਇਕਬਾਲ ਕੌਰ ਸੌਂਧ ਨੇ ਕਿਹਾ ਕਿ ਚਰਚਾ ਅਧੀਨ ਪੁਸਤਕ ਦੀਆਂ ਕਵਿਤਾਵਾਂ ਅਜੋਕੀ ਨਾਰੀ ਦੇ ਹੱਕ ਵਿਚ ਭੁਗਤਦੀਆਂ ਹਨ।ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨਿਰੰਤਰ ਜਾਰੀ ਰੱਖਣੇ ਚਾਹੀਦੇ ਹਨ।ਡਾ. ਸਰਬਜੀਤ ਕੌਰ ਸੋਹਲ ਨੇ ਆਪਣੀਆਂ ਚਰਚਿਤ ਕਵਿਤਾਵਾਂ ਦੇ ਹਵਾਲੇ ਨਾਲ ਸਾਹਿਤਕ ਸਫਰ ਦੀ ਜਾਣਕਾਰੀ ਦਿੱਤੀ।
ਡਾ. ਜੋਗਿੰਦਰ ਸਿੰਘ ਨੇ ਆਏ ਅਦੀਬਾਂ ਦਾ ਧੰਨਵਾਦ ਕਰਦਿਆਂ ਸਾਹਿਤਕਾਰਾਂ ਨੂੰ ਭਾਈ ਵੀਰ ਸਿੰਘ ਨਿਵਾਸ ਅਸਥਾਨ ’ਤੇ ਅਜਿਹੇ ਸਾਹਿਤਕ ਸਮਾਗਮ ਕਰਾਉਣ ਦਾ ਖੁੱਲ੍ਹਾ ਸੱਦਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਖੁਸ਼ਵੰਤ ਸਿੰਘ ਸੰਧੂ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਸਰਬਜੀਤ ਸਿੰਘ ਛੀਨਾ, ਡਾ. ਕਸ਼ਮੀਰ ਸਿੰਘ, ਪ੍ਰੋ. ਸਤਨਾਮ ਰੰਧਾਵਾ, ਡਾ. ਹਜ਼ਾਰਾ ਸਿੰਘ ਚੀਮਾ, ਨਿਰਮਲ ਅਰਪਣ, ਬਲਰਾਜ ਕੌਰ ਧਾਲੀਵਾਲ, ਹਰਜੀਤ ਸਿੰਘ ਸੰਧੂ, ਰਾਜਵੰਤ ਕੌਰ ਬਾਜਵਾ, ਡਾ. ਸਤਿੰਦਰ ਰੰਧਾਵਾ, ਡਾ. ਹਰਜੀਤ ਕੌਰ, ਨਿਰਮਲ ਕੋਟਲਾ, ਸ਼ੈਲਿੰਦਰਜੀਤ ਰਾਜਨ, ਸੁਰਿੰਦਰ ਕੰਵਰ, ਹਰਿੰਦਰ ਸੋਹਲ, ਕਲਿਆਣ ਅੰਮ੍ਰਿਤਸਰੀ, ਪ੍ਰਿੰਸੀਪਲ ਨਿਰੋਤਮ ਸਿੰਘ, ਇੰਦਰ ਸਿੰਘ ਮਾਨ, ਜਗਤਾਰ ਗਿੱਲ, ਚੰਨ ਅਮਰੀਕ, ਡਾ. ਮੋਹਨ, ਸਰਬਜੀਤ ਸਿੰਘ ਸੰਧੂ, ਹਰਭਜਨ ਸਿੰਘ ਖੇਮਕਰਨੀ, ਮਹਾਂਬੀਰ ਸਿੰਘ ਗਿੱਲ, ਸਿਮਰਤ ਗਗਨ, ਕੁਲਦੀਪ ਦਰਾਜਕੇ ਆਦਿ ਹਾਜ਼ਰ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply