ਭੀਖੀ/ਮਾਨਸਾ, 20 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਦੀ ਦੇ ਮੌਸਮ ਦੀ ਸ਼ੁਰੂਆਤ ਦੌਰਾਨ ਸੰਘਣੀ ਧੁੰਦ ਕਾਰਨ ਦੁਰਘਟਨਾਵਾਂ ਦੀ ਸੰਭਾਵਨਾ ਨੂੰ
ਵੇਖਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਨਗਰ ਕੌਂਸਲ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਯੋਗ ਕਦਮ ਚੁੱਕਣ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਸੜਕਾਂ ਤੇ ਮੁਕੰਮਲ ਮਾਰਕਿੰਗ, ਸਾਈਨ ਬੋਰਡ ਹੋਣੇ ਚਾਹੀਦੇ ਹਨ ਅਤੇ ਸੜਕਾਂ ਦੇ ਟੋਏ ਅਤੇ ਖੱਡੇ ਭਰੇ ਹੋਣੇ ਚਾਹੀਦੇ ਹਨ।ਨਾਲ ਹੀ ਕਿਹਾ ਕਿ ਜਿੰਨ੍ਹਾਂ ਥਾਵਾਂ `ਤੇ ਘਾਤਕ ਦੁਰਘਟਨਾਵਾਂ ਹੋ ਚੁੱਕੀਆਂ ਹਨ, ਉਨ੍ਹਾਂ ਥਾਵਾਂ `ਤੇ ਸਾਵਧਾਨੀ ਦੇ ਬੋਰਡ ਹੋਣੇ ਜਰੂਰੀ ਹਨ ਤਾਂ ਜੋ ਕਿਸੇ ਤਰਾਂ ਦੀ ਵੀ ਅਣਸੁਖਾਵੀਂ ਘਟਨਾਂ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਮਰਸ਼ੀਅਲ ਵਾਹਨਾਂ ਤੇ ਰਿਫਲੈਕਟਰ ਲਗਾਉਣ ਅਤੇ ਢਾਬਾ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਸੜਕ ਤੇ ਕਿਸੇ ਵੀ ਵਾਹਨ ਨੂੰ ਪਾਰਕ ਨਾ ਕਰਨ।ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਧੁੰਦ ਦੇ ਮੌਸਮ ਦੌਰਾਨ ਕੇਵਲ ਅਤਿ ਜਰੂਰੀ ਕੰਮ ਲਈ ਹੀ ਸਫ਼ਰ ਕਰਨ ਨੂੰ ਤਰਜੀਹ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਸਫ਼ਰ ਕਰਨ ਵੇਲੇ ਦੂਜੇ ਵਾਹਨਾਂ ਤੋਂ ਫਾਸਲਾ ਰੱਖਣਾ ਚਾਹੀਦਾ ਹੈ ਤਾਂ ਜੋ ਕਿਤੇ ਵੀ ਟਰੈਫਿਕ ਜਾਮ ਜਾਂ ਕੋਈ ਖਤਰੇ ਵਾਲੀ ਗੱਲ ਲੱਗੇ ਤਾਂ ਮੌਕਾ ਸੰਭਾਲਿਆ ਜਾ ਸਕੇ।
ਉਨ੍ਹਾਂ ਮੋਟਰਸਾਇਕਲ ਸਵਾਰਾਂ ਅਤੇ ਸੜਕ `ਤੇ ਸੈਰ ਕਰਨ ਵਾਲੇ ਲੋਕਾਂ ਨੂੰ ਧੁੰਦ ਦੌਰਾਨ ਚਿੱਟੇ ਚਮਕੀਲੇ ਕੱਪੜੇ ਪਾ ਕੇ ਹੀ ਸੜਕ ਤੇ ਜਾਣ ਦੀ ਅਪੀਲ ਕੀਤੀ ਤਾਂ ਜੋ ਉਥੋਂ ਲੰਘ ਰਹੇ ਵੱਡੇ ਵਾਹਨਾਂ ਤੋਂ ਬਚਾ ਹੋ ਸਕੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media