ਭੀਖੀ, 23 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਬਤ ਖਾਲਸਾ ਵਲੋਂ ਥਾਪੇ ਸੀ੍ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ
ਮੰਡ ਵਲੋਂ ਜੋ ਸੰਘਰਸ਼ ਬਰਗਾੜੀ ਵਿਖੇ ਸੁਰੂ ਕੀਤਾ ਹੈ, ਉਥੇ ਹਰ ਰੋਜ ਸੰਗਤਾਂ ਦੇਸ਼ ਵਿਦੇਸ਼ ਤੋਂ ਵੀ ਹੁੰਮ ਹੁੰਮਾ ਪਹੁੰਚਦੀਆਂ ਹਨ।ਇਸ ਇਨਸਾਫ ਮੋਰਚੇ ਦਿਨੋ ਦਿਨ ਵਧ ਰਹੀ ਲੋਕਪਿ੍ਅਤਾ ਨੇ ਜਿੱਥੇ ਬਾਦਲਾਂ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਵੀ ਬਿਪਤਾ ਪਾ ਹੋਈ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਾਬਾ ਲਾਲ ਸਿੰਘ ਮੀਰੀ ਪੀਰੀ ਸੰਤ ਸਮਾਜ ਭੀਖੀ ਵਾਲੇ ਨੇ ਕਿਹਾ ਕਿ ਆਉਣ ਵਾਲੀ 25 ਨਵੰਬਰ ਨੂੰ ਜਥੇਦਾਰਾਂ ਵਲੋਂ ਬਰਗਾੜੀ ਵਿਖੇ ਗੁਰਪੁਰਬ ਵਾਲੇ ਦਿਨੀ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ।ਉਨਾਂ ਨੇ ਸਾਰੇ ਧਰਮਾਂ ਦੀਆਂ ਸੰਗਤਾਂ ਨੂੰ ਬਰਗਾੜੀ ਪਹੁੰਚਣ ਦੀ ਅਪੀਲ ਕੀਤੀ ਹੈ।ਉਨ੍ਹਾਂ ਨਾਲ ਬਾਬਾ ਦਰਸ਼ਨ ਸਿੰਘ, ਜੱਗਾ ਸਿੰਘ, ਨਿਰੈਭਅ ਸਿੰਘ, ਸਰਪੰਚ ਬਲਵਿੰਦਰ ਸਿੰਘ ਖੀਵਾਂ ਮੀਹਾਂ ਸਿੰਘ ਵਾਲਾ, ਰਜਿੰਦਰ ਸਿੰਘ, ਜੀਵਨ ਸਿੰਘ ਬਾਬੇ ਕਾ, ਲਾਲ ਸਿੰਘ ਲਾਲੇ ਕਾ, ਰਣਜੀਤ ਸਿੰਘ ਸੂਚ, ਭੂਰਾ ਸਿੰਘ ਸਮਾਉ, ਪ੍ਰਿਥੀ ਸਿੰਘ, ਜੀਤ ਸਿੰਘ, ਮਨਜੀਤ ਸਿੰਘ, ਲਾਲ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਭੀਖੀ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media