ਭੀਖੀ/ਮਾਨਸਾ, 24 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ ਰਮਦਿੱਤੇ ਵਾਲਾ ਵਿਖੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ
ਇਕਬਾਲ ਸੰਧੂ ਉਭਾ ਵਲੋਂ ਕੱਪੜੇ ’ਤੇ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਜਾਰੀ ਕੀਤਾ।
ਉਹਨਾਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮਨੁੱਖਤਾ ਦੀ ਭਲਾਈ ਦੇ ਨਾਲ-ਨਾਲ ਵਾਤਾਵਰਣ ਪ੍ਰਤੀ ਵੀ ਜਾਗਰੂਕ ਕੀਤਾ।ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੇ ਸਾਨੂੰ ਧਰਤੀ, ਪਾਣੀ ਅਤੇ ਹਵਾ ਨੂੰ ਸਾਫ ਰੱਖਣ ਦੀ ਸਿੱਖਿਆ ਦਿੱਤੀ।ਅੱਜਕਲ ਇਹ ਤਿੰਨੇ ਚੀਜਾਂ ਹੀ ਪ੍ਰਦੂਸ਼ਿਤ ਹੋ ਗਈਆਂ ਹਨ, ਇਹ ਚਿੱਤਰ ਬਣਾਉਣ ਦਾ ਮਕਸਦ ਵਿਦਿਆਰਥੀਆਂ ਵਿੱਚ ਚਿੱਤਰ ਕਲਾ ਦੀ ਚਿਣਗ ਜਗਾਉਣੀ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਪ੍ਰੇਰਿਤ ਕਰਨਾ ਹੈ।
ਇਸ ਸਬੰਧੀ ਸਕੂਲ ਮੁੱਖੀ ਗੁਰਚਰਨ ਸਿੰਘ, ਇਕਬਾਲ ਸੰਧੂ ਉਭਾ, ਅਮਨਦੀਪ ਸਿੰਘ, ਜੋਨੀ ਕੁਮਾਰ, ਸਿਮਰਜੀਤ ਕੌਰ, ਜਗਦੀਪ ਸਿੰਘ ਟੀਚਿੰਗ ਪ੍ਰੈਕਟਿਸ ਲਈ ਆਏ ਗੁਰਬਾਜ਼ ਸਿੰਘ, ਚੰਦਨ ਗੋਇਲ, ਨੈਨਸੀ ਗੋਇਲ, ਗਗਨਪ੍ਰੀਤ ਕੌਰ ਸਿਖਿਆਰਥੀ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।
Check Also
ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …
Punjab Post Daily Online Newspaper & Print Media