ਪਠਾਨਕੋਟ, 27 ਨਵੰਬਰ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡ ਭੱਬਰ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਜਿਲ੍ਹੇ ਦਾ 66ਵਾਂ ਕੈਂਪ
ਲਗਾਇਆ ਗਿਆ। ਜਿਸ ਵਿੱਚ ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਘੋਹ ਅਤੇ ਡਾ. ਗੁਲਸ਼ਨ ਚੰਦ ਵੈਟਨਰੀ ਅਫਸ਼ਰ ਸਰਕਾਰੀ ਪੋਲੀਕਲੀਨਿਕ ਪਠਾਨਕੋਟ ਅਤੇ ਰਿਟਾਇਰਡ ਵੈਟਨਰੀ ਇੰਸਪੈਕਟਰ ਪਵਨ ਸਰਮਾ ਵੀ ਹਾਜ਼ਰ ਹੋਏ।
ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਲਗਾਈ ਗਈ ਜੀ.ਓ.ਜੀ ਦੀ ਟੀਮ ਵਿਸ਼ੇਸ ਤੋਰ `ਤੇ ਹਾਜ਼ਰ ਹੋਈ। ਡਾ. ਵਿਜੈ ਕੁਮਾਰ ਨੇ ਪਸ਼ਸੂ ਪਾਲਕਾਂ ਨੂੰ ਅਪਣੇ ਘਰ੍ਹਾਂ ਵਿੱਚ ਦੁੱਧ ਦੇਣ ਵਾਲੇ ਪਸ਼ੂ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਮਨੁੱਖ ਅਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਅਪਣੇ ਘਰ੍ਹਾਂ ਵਿੱਚ ਰੱਖੇ ਪਸੂਆਂ ਦਾ ਦੁੱਧ ਇਸਤੇਮਾਲ ਕਰਨਾ ਚਾਹੀਦਾ ਹੈ। ਡਾ. ਗੁਲਸ਼ਨ ਚੰਦ ਨੇ ਪਸੂ ਪਾਲਕਾਂ ਨੂੰ ਬਹੁਤ ਹੀ ਘਾਤਕ ਬੀਮਾਰੀ ਹਲਕਾਅ ਬਾਰੇ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਦੱਸਿਆ ਕਿ ਹਲਕਾਅ ਦੀ ਬਿਮਾਰੀ ਦੇ ਲੱਛਣ ਆਉਣ ਉਪਰੰਤ ਆਦਮੀ ਅਤੇ ਜਾਨਵਰ ਦੀ ਮੌਤ ਨਿਸਚਿਤ ਹੈ। ਇਸ ਮੋਕੇ ਕਰਨ ਸਿੰਘ ਗੁਲੇਰੀਆ, ਸ਼ਾਮ ਸਿੰਘ ਗੁਲੇਰੀਆ, ਚਮਨ ਸਿੰਘ ਪਾਲਾ, ਕੈਪਟਨ ਖਜਾਨ ਸਿੰਘ, ਰਿਸੂ ਪਠਾਨਿਆ, ਸਿਕੰਦਰ ਸਿੰਘ, ਮੇਹਰ ਸਿੰਘ, ਛੱਜੂ ਰਾਮ , ਜਸਪਾਲ, ਖੇਮ ਸਿੰਘ, ਸੰਮੂ ਪਰਮਾਰ, ਅਮਿਤ ਸਿੰਘ,ਬਰਿਆਮ ਸਿੰਘ, ਬਲਦੇਵ ਸ਼ਿੰਘ ਸਰਪੰਚ, ਬਲਕਾਰ ਸਿੰਘ ਅਤੇ ਹੋਰ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …
Punjab Post Daily Online Newspaper & Print Media