Friday, March 13, 2026

19ਵੀਆਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਰਾਜ ਪੱਧਰੀ ਖੇਡਾਂ ਦਾ ਇਨਾਮ ਵੰਡ ਸਮਾਰੋਹ ਆਯੋਜਿਤ

PUNJ2911201815 ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ.ਸੈਕ.ਪਬਲਿਕ ਸਕੂਲ ਜੀ.ਟੀ.ਰੋਡ ਵਿਖੇ 19ਵੀਆਂ ਰਾਜ ਪੱਧਰੀ ਖੇਡਾਂ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਅਤੇ ਨਵਪ੍ਰੀਤ ਸਿੰਘ ਸਾਹਨੀ ਨੇ ਜੇਤੂਆਂ ਨੂੰ ਇਨਾਮ ਵੰਡੇ।ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।ਸਮਾਰੋਹ ਸਕੂਲ ਸ਼ਬਦ ਨਾਲ ਆਰੰਭ ਕੀਤਾ ਗਿਆ।ਜੀ.ਟੀ.ਰੋਡ ਸਕੂਲ ਵਿੱਚ ਟੇਬਲ ਟੈਨਿਸ ਅਤੇ ਫੈਂਨਸਿੰਗ ਖੇਡ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਖੇਡ ਇੰਚਾਰਜ ਸ੍ਰੀਮਤੀ ਅੰਮ੍ਰਿਤਪਾਲ ਕੌਰ ਦੀ ਦੇਖ ਰੇਖ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਖਿਡਾਰੀਆਂ ਨੇ ਬਿਹਤਰੀਨਾ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।ਇਨਾਮ ਵੰਡ ਸਮਾਰੋਹ `ਚ ਸ੍ਰੀਮਤੀ ਲਖਵਿੰਦਰ ਕੌਰ ਪ੍ਰਿੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਮਹਿਲ ਜੰਡਿਆਲਾ, ਸ੍ਰੀਮਤੀ ਮਨਵਿੰਦਰ ਕੌਰ ਪਿ੍ਰੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਰਸੂਲਪੁਰ ਮੌਜੂਦ ਸਨ। PUNJ2911201816

ਫੈਂਨਸਿਗ ਪ੍ਰਤੀਯੋਗਿਤਾ ਵਿੱਚ ਲੜਕਿਆਂ ਦੇ ਅੰਡਰ-14 ਗਰੁੱਪ ਵਿੱਚ ਜੀ.ਟੀ.ਰੋਡ ਨੇ ਪਹਿਲਾ ਸਥਾਨ, ਬਸੰਤ ਐਵੀਨਿਊੂ ਨੇ ਦੂਜਾ ਸਥਾਨ, ਝਬਾਲ ਨੇ ਤੀਜਾ ਸਥਾਨ ਹਾਸਿਲ ਕੀਤਾ।ਅੰਡਰ-17  ਗਰੁੱਪ ਵਿੱਚ ਜੀ.ਟੀ.ਰੋਡ ਨੇ ਪਹਿਲਾ ਸਥਾਨ, ਗੋਲਡਨ ਐਵੀਨਿਊ ਨੇ ਦੂਜਾ ਸਥਾਨ ਅਤੇ ਰਣਜੀਤ ਐਵੀਨਿਊ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ-19 ਗਰੁੱਪ ਵਿੱਚ ਜੀ.ਟੀ.ਰੋਡ ਨੇ ਪਹਿਲਾ ਸਥਾਨ, ਝਬਾਲ ਨੇ ਦੂਜਾ ਸਥਾਨ ਅਤੇ ਮਜੀਠਾ ਬਾਈਪਾਸ ਨੇ ਤੀਜਾ ਸਥਾਨ ਹਾਸਿਲ ਕੀਤਾ।

ਟੇਬਲ ਟੈਨਿਸ ਪ੍ਰਤੀਯੋਗਿਤਾ ਵਿੱਚ ਲੜਕਿਆਂ ਦੇ ਅੰਡਰ-14 ਗਰੁੱਪ ਵਿੱਚ ਭਗਤਾਵਾਲਾਂ ਨੇ ਪਹਿਲਾ ਸਥਾਨ, ਚੌਂਕ ਪਰਾਗਦਾਸ ਨੇ ਦੂਜਾ ਸਥਾਨ, ਜੀ.ਟੀ.ਰੋਡ ਨੇ ਤੀਜਾ ਸਥਾਨ ਅਤੇ ਬਸੰਤ ਐਵੀਨਿਊ ਨੇ ਚੌਥਾ ਸਥਾਨ ਹਾਸਿਲ ਕੀਤਾ ਜਦੋਂ ਕਿ ਲੜਕੀਆਂ ਦੀ ਟੀਮ ਵਿੱਚੋਂ ਬਸੰਤ ਐਵੀਨਿਯੂ ਨੇ ਪਹਿਲਾ ਸਥਾਨ, ਜੀ.ਟੀ.ਰੋਡ ਨੇ ਦੂਜਾ ਸਥਾਨ, ਸੁਲਤਾਨਵਿੰਡ ਲਿੰਕ ਰੋਡ ਨੇ ਤੀਜਾ ਸਥਾਨ ਅਤੇ ਮਜੀਠਾ ਬਾਈਪਾਸ ਨੇ ਚੌਥਾ ਸਥਾਨ ਹਾਸਿਲ ਕੀਤਾ

ਟੇਬਲ ਟੈਨਿਸ ਪ੍ਰਤੀਯੋਗਿਤਾ ਵਿੱਚ ਲੜਕਿਆਂ ਦੇ ਅੰਡਰ-17 ਗਰੁੱਪ ਵਿੱਚ ਜੀ.ਟੀ.ਰੋਡ ਨੇ ਪਹਿਲਾ ਸਥਾਨ, ਰਣਜੀਤ ਐਵੀਨਿਊ ਨੇ ਦੂਜਾ ਸਥਾਨ, ਬਸੰਤ ਐਵੀਨਿਯੂ ਨੇ ਤੀਜਾ ਸਥਾਨ ਅਤੇ ਮਜੀਠਾ ਬਾਈਪਾਸ ਨੇ ਚੌਥਾ ਸਥਾਨ ਹਾਸਿਲ ਕੀਤਾ। ਲੜਕੀਆਂ ਦੀ ਟੀਮ ਵਿੱਚੋਂ ਜੀ.ਟੀ.ਰੋਡ ਨੇ ਪਹਿਲਾ ਸਥਾਨ, ਗੋਲਡਨ ਐਵੀਨਿਊ ਨੇ ਦੂਜਾ ਸਥਾਨ ਅਤੇ ਬਸੰਤ ਐਵੀਨਿਊ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਟੇਬਲ ਟੈਨਿਸ ਪ੍ਰਤੀਯੋਗਿਤਾ ਵਿੱਚ ਲੜਕਿਆਂ ਦੇ ਅੰਡਰ-19 ਗਰੁੱਪ ਮਜੀਠਾ ਬਾਈਪਾਸ ਨੇ ਪਹਿਲਾ ਸਥਾਨ, ਜੀ.ਟੀ.ਰੋਡ ਨੇ ਦੂਜਾ ਸਥਾਨ, ਸੁਲਤਾਨਵਿੰਡ ਲਿੰਕ ਰੋਡ ਨੇ ਤੀਜਾ ਸਥਾਨ ਹਾਸਿਲ ਕੀਤਾ।ਜਦੋਂ ਕਿ ਲੜਕੀਆਂ ਦੀ ਟੀਮ ਵਿੱਚੋਂ ਜੀ.ਟੀ.ਰੋਡ ਨੇ ਪਹਿਲਾ ਸਥਾਨ, ਰਣਜੀਤ ਐਵੀਨਿਊ ਨੇ ਦੂਜਾ ਸਥਾਨ, ਸੁਲਤਾਨਵਿੰਡ ਲਿੰਕ ਰੋਡ ਨੇ ਤੀਜਾ ਸਥਾਨ ਹਾਸਿਲ ਕੀਤਾ।

 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply