ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ ਅਤੇ ਸੀਨੀਅਰ ਮੈਬਰ ਰਾਜਮਹਿੰਦਰ ਸਿੰਘ ਮਜੀਠਾ ਨੇ ਵੋਟਰ ਸੂਚੀਆਂ ਨੂੰ ਲੈ ਕੇ ਬਿਨਾ ਵਜ੍ਹਾ ਵਾਵਰੋਲਾ ਖੜਾ ਕਰਨ ਵਾਲਿਆਂ ਨੂੰ ਆੜੇ ਹੱਥੀਂ ਲਂਦਿਆਂ ਕਿਹਾ ਹੈ ਕਿ ਜੋ ਲੋਕ ਅੱਜ ਵੋਟਰ ਸੂਚੀਆਂ ਪ੍ਰਤੀ ਇਤਰਾਜ਼ ਜਤਾ ਰਹੇ ਹਨ ਉਹ ਉਸ ਵਕਤ ਕਿਥੇ ਸਨ, ਜਦ ਦੀਵਾਨ ’ਚ ਗੈਰ ਸੰਵਿਧਾਨਕ ਕਾਰਜ ਹੋ ਰਹੇ ਸਨ? ਉਸ ਵਕਤ ਕਿਊ ਖਾਮੋਸ਼ ਰਹੇ ਜਦ ਡਾ: ਹਰਭਜਨ ਸਿੰਘ ਸੋਚ, ਅਵਤਾਰ ਸਿੰਘ ਅਤੇ ਉਨਾਂ ਨੂੰ (ਅਣਖੀ) ਨੂੰ ਗੈਰ ਸੰਵਿਧਾਨਕ ਢੰਗ ਨਾਲ ਦੀਵਾਨ ਤੋਂ ਬਾਹਰ ਕੱਢੇ ਗਏ।ਉਨਾਂ ਵਿਧਾਨ ਦੇ ਸਤਿਕਾਰ ਦੀ ਗੱਲ ਕਰਦਿਆਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਕਿਸੇ ਪ੍ਰਕਾਰ ਦੀ ਮੀਟਿੰਗ ਗੈਰ ਸੰਵਿਧਾਨਕ ਹੈ।ਉਹਨਾਂ ਵਿਰੋਧੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਆਪਣੀਆਂ ਕਮਜੋਰੀਆਂ ਨੂੰ ਲੁਕਾਉਣ ਲਈ ਚੋਣਾਂ ਅੱਗੇ ਪਾਉਣ ਜਾਂ ਹੋਰ ਵਿਵਾਦ ਖੜਾ ਕਰਨਾ ਕੋਈ ਦਿਆਨਤਦਾਰੀ ਨਹੀਂ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media