ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਇੱਕ ਰੋਜ਼ਾ ਸਮਰੱਥਾ ਨਿਰਮਾਣ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ।ਇਹ ਕਾਰਜਸ਼ਾਲਾ ਡੀ.ਏ.ਵੀ ਅਕਾਦਮਿਕ ਉਤੱਮਤਾ ਸੈਂਟਰ ਫਾਈਨ ਆਰਟਸ ਫੈਕਲਿਟੀ ਨਰਸਰੀ ਤੋਂ ਬਾਰ੍ਹਵੀਂ ਜਮਾਤ ਲਈ ਕਰਵਾਈ ਗਈ ਜਿਸ ਵਿੱਚ ਮੇਜ਼ਬਾਨ ਡੀ.ਏ.ਵੀ ਪਬਲਿਕ ਸਕੂਲ, ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਬਾਈਪਾਸ ਅੰਮ੍ਰਿਤਸਰ, ਪੁਲਿਸ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ, ਜੀ.ਐਨ.ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ, ਐਮ.ਕੇ.ਡੀ.ਡੀ.ਏ.ਵੀ ਪਬਲਿਕ ਸਕੂਲ ਅਟਾਰੀ, ਐਸ.ਵੀ.ਜੇ.ਸੀ.ਡੀ.ਏ.ਵੀ ਪਬਲਿਕ ਸਕੂਲ ਦਸੂਹਾ, ਬੀ.ਬੀ.ਐਮ.ਬੀ ਡੀ.ਏ.ਵੀ. ਪਬਕਿਲ ਸਕੂਲ ਤਲਵਾਰਾ ਅਤੇ ਜੇ.ਆਰ.ਐਸ ਡੀ.ਏ.ਵੀ ਪਬਲਿਕ ਸਕੂਲ ਝਬਾਲ ਦੇ ਫਾਈਨ ਆਰਟਸ ਦੇ 24 ਅਧਿਆਪਕਾਂ ਨੇ ਹਿੱਸਾ ਲਿਆ। ਗੁੜਗਾਂਓ ਤੋਂ ਸ੍ਰੀਮਤੀ ਨਤਾਸ਼ਾ ਜੈਨ ਮੁੱਖ ਸਰੋਤ ਵਿਅਕਤੀ ਸਨ।ਉਹ ਬੀ.ਬੀ.ਕੇ. ਡੀ.ਏ.ਵੀ ਕਾਲਜ ਦੀ ਵਿਦਿਆਰਥਣ ਰਹਿ ਚੁੱਕੇ ਹਨ ਅਤੇ ਕਲਾ ਵਿੱਚ ਚਿੱਤਰਕਾਰੀ, ਵੀਡੀਓ, ਫਿਲਮ ਮੇਕਿੰਗ ਅਤੇ ਇੰਸਟਾਲੇਸ਼ਨ ਆਰਟ ਦੇ ਖੇਤਰ ਵਿੱਚ ਮਾਹਿਰ ਹਨ।ਉਨ੍ਹਾਂ ਇਸ ਕਾਰਜਸ਼ਾਲਾ ਵਿੱਚ ਹਾਜ਼ਰ ਅਧਿਆਪਕਾਂ ਨੂੰ ਜੋਸ਼ੀਲੇ ਅੰਦਾਜ਼ `ੱਚ ਆਪਣੇ ਵਿਚਾਰਾਂ ਨੂੰ ਪ੍ਰਗਟ ਕੀਤਾ ਅਤੇ ਉਹਨਾਂ ਦੇ ਕਲਾ ਕੌਸ਼ਲਾਂ ਵਿੱਚ ਵਿਕਾਸ ਕੀਤਾ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸੀ੍ਰਮਤੀ ਨੀਲਮ ਕਾਮਰਾ ਨੇ ਸਾਰਿਆਂ ਨੂੰ ਸ਼ੁੱਭ-ਕਾਮਨਾਵਾਂ ਭੇਜੀਆਂ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ, ਅੰਮ੍ਰਿਤਸਰ ਨੇ ਸਕੂਲ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪ੍ਰਸੰਸਾ ਕੀਤੀ ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਸਰੋਤ ਵਿਅਕਤੀ ਸ੍ਰੀਮਤੀ ਨਤਾਸ਼ਾ ਜੈਨ ਦਾ ਧੰਨਵਾਦ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media