Saturday, October 24, 2026

ਖ਼ਾਲਸਾ ਕਾਲਜ ਸੀ: ਸੈਕੰ: ਵਿਖੇ ਗੁਰਿੰਦਰ ਮਾਨ ਹੋਏ ਵਿਦਿਆਰਥੀਆਂ ਦੇ ਰੂਬਰੂ

PPN0112201806 ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਪਲੇਠੀ ਵਿੱਦਿਅਕ ਸੰਸਥਾ ’ਚ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਗਲੋਬਲ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼  ਨਿਊਯਾਰਕ ਦੇ ਡਾਇਰੈਕਟਰ ਪ੍ਰੋ: ਗੁਰਿੰਦਰ ਸਿੰਘ ਮਾਨ ਨੇ ਰੂਬਰੂ ਹੁੰਦਿਆਂ ਕਿਹਾ ਕਿ ਉਹ ਬਹੁਤ ਕਰਮਾਂ-ਭਾਗਾਂ ਵਾਲੇ ਤੇ ਖੁਸ਼ਕਿਸਮਤ ਹਨ ਜਿਹੜੇ ਇਸ ਸੰਸਥਾ ’ਚ ਵਿੱਦਿਆ ਹਾਸਲ ਕਰ ਰਹੇ ਹਨ।ਉਨਾਂ ਕਿਹਾ ਕਿ ਇਸ ਸੰਸਥਾ ’ਚ ਆ ਕੇ ਉਨਾਂ ਨੂੰ ਆਪਣੇ 60 ਸਾਲ ਪੁਰਾਣੇ ਪੜ੍ਹਾਈ ਦੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ।ਪ੍ਰੋ: ਗੁਰਿੰਦਰ ਸਿੰਘ ਮਾਨ  ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੀ ਅਗਵਾਈ ’ਚ ਕਰਵਾਏ ਸੈਮੀਨਾਰ ਮੌਕੇ ਉਕਤ ਸ਼ਬਦਾਂ ਦਾ ਵੱਲੋਂ ਇਜ਼ਹਾਰ ਕੀਤਾ ਗਿਆ।
    ਡਾ. ਮਾਨ ਨੇ ਕਿਹਾ ਕਿ ਵਧੀਆ ਵਾਤਾਵਰਣ, ਸ਼ਾਂਤਮਈ ਮਾਹੌਲ ਅਤੇ ਅਨੁਸ਼ਾਸ਼ਨ ਇਸ ਵਿੱਦਿਅਕ ਅਦਾਰੇ ਦੀ ਪਹਿਚਾਨ ਦੀ ਹਾਮੀ ਭਰਦੇ ਹਨ।ਉਨ੍ਹਾਂ ਕਿਹਾ ਕਿ ਉਹ ਵਿਸ਼ਵ ’ਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ’ਚ ਵਿਚਰ ਕੇ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਵਾਸਤੇ ਪ੍ਰੇਰਿਤ ਕਰਦੇ ਹਨ।    PPN0112201807
    ਪ੍ਰਿੰਸੀਪਲ ਡਾ. ਗੋਗੋਆਣੀ ਨੇ ਮਾਨ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪ੍ਰੋ: ਗੁਰਿੰਦਰ ਸਿੰਘ ਮਾਨ ਨੇ ਸੰਸਾਰ ਭਰ ਦੀਆਂ ਯੂਨੀਵਰਸਿਟੀਆਂ ’ਚ ਵਿਲੱਖਣ ਪਹਿਚਾਨ ਬਣਾਈ ਹੈ ਅਤੇ ਸਾਨੂੰ ਵੀ ਇਨ੍ਹਾਂ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ।ਡਾ. ਗੋਗੋਆਣੀ ਨੇ ਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply